ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ)- ਸ੍ਰੀ ਮੁਕਤਸਰ ਸਾਹਿਬ ਦੇ ਮਾਨਯੋਗ ਐਡੀਸ਼ਨਲ ਸੈਸ਼ਨ ਜੱਜ ਅਮਿਤਾ ਸਿੰਘ ਦੀ ਮਾਣਯੋਗ ਅਦਾਲਤ ਨੇ ਰਿਸ਼ਵਤ ਦੇ ਇੱਕ ਮਾਮਲੇ ਵਿਚ ਐੱਫ.ਸੀ.ਆਈ. ਦੇ ਦੋ ਅਧਿਕਾਰੀਆਂ ਨੂੰ 5 ਸਾਲ ਦੀ ਕੈਦ ਅਤੇ 1 ਲੱਖ ਜੁਰਮਾਨੇ ਦੀ ਸ਼ਜਾ ਸੁਣਾਈ ਹੈ।
ਜਾਣਕਾਰੀ ਅਨੁਸਾਰ 26 ਮਈ 2017 ਨੂੰ ਨਰਿੰਦਰ ਕੁਮਾਰ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਵਿਜੀਲੈਂਸ ਨੂੰ ਸਿਕਾਇਤ ਦਿੱਤੀ ਕਿ ਉਹ ਵਿਕਾਸ ਰਾਇਲ ਮਿੱਲ ਸ੍ਰੀ ਮੁਕਤਸਰ ਸਾਹਿਬ ਵਿਖੇ ਬਤੌਰ ਮੈਨੇਜਰ ਲੱਗਾ ਹੋਇਆ ਹੈ। ਉਨ੍ਹਾਂ ਦੀ ਮਿੱਲ ਵਿਚ ਜੋ ਝੋਨਾ ਲੱਗਾ ਸੀ, ਉਸ ਦੇ ਚਾਵਲ ਦੀਆਂ 114 ਗੱਡੀਆਂ ਬਣਦੀਆ ਸਨ। ਇਹ 114 ਗੱਡੀਆਂ ਡਿੱਪੂ ਵਿਚ ਪਾਸ ਕਰਵਾਉਣ ਲਈ ਪ੍ਰਭਾ ਸ਼ੰਕਰ ਏ.ਜੀ. 2 ਐੱਫ.ਸੀ.ਆਈ., ਅਤੇ ਪ੍ਰਵੀਨ ਕੁਮਾਰ ਏ.ਜੀ.2 ਐੱਫ.ਸੀ.ਆਈ. ਨੂੰ ਸ੍ਰੀ ਮੁਕਤਸਰ ਸਾਹਿਬ ਸਥਿਤ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਿਆ।
ਇਨ੍ਹਾਂ ਨੇ ਪ੍ਰਤੀ ਗੱਡੀ ਇੱਕ ਹਜ਼ਾਰ ਰੁਪਏ 1 ਲੱਖ 14 ਹਜ਼ਾਰ ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ। ਇਸ ਮਗਰੋਂ ਇਹ 75 ਹਜ਼ਾਰ ਰੁਪਏ ਵਿਚ ਮੰਨ ਗਏ ਅਤੇ ਉਸ ਨੂੰ ਮਜਬੂਰੀ ਵਿਚ 50 ਹਜ਼ਾਰ ਰੁਪਏ ਮੌਕੇ 'ਤੇ ਦੇਣੇ ਪਏ, ਜਦਕਿ ਬਾਕੀ 25 ਹਜ਼ਾਰ ਦੇਣ ਦਾ ਵਾਅਦਾ ਕਰ ਲਿਆ।
ਇਹ ਵੀ ਪੜ੍ਹੋ- ''40 ਲੱਖ ਲਾ ਕੇ ਪੁੱਤ ਨੂੰ ਭੇਜਿਆ ਸੀ ਅਮਰੀਕਾ, ਕਿਵੇਂ ਲਾਹਾਂਗੇ ਕਰਜ਼ਾ....'', ਕੈਮਰੇ ਅੱਗੇ ਫੁੱਟ-ਫੁੱਟ ਰੋਇਆ ਪਿਓ
ਇਸ ਦੌਰਾਨ ਉਸ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਅਤੇ ਦੱਸਿਆ ਕਿ ਉਹ ਰਿਸ਼ਵਤ ਨਹੀਂ ਦੇਣਾ ਚਾਹੁੰਦਾ, ਪਰ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਿਸ 'ਤੇ ਵਿਜੀਲੈਂਸ ਦੀ ਬਣਾਈ ਯੋਜਨਾ ਤਹਿਤ ਜਦ ਨਰਿੰਦਰ ਕੁਮਾਰ ਨੇ ਉਕਤ ਵਿਅਕਤੀਆਂ ਨੂੰ ਬਕਾਇਆ ਰਕਮ ਦਿੱਤੀ ਤਾਂ ਵਿਜੀਲੈਂਸ ਨੇ ਰੰਗੇ ਹੱਥੀਂ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਇਸ ਸਬੰਧੀ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਅਮਿਤਾ ਸਿੰਘ ਦੀ ਅਦਾਲਤ ਵਿਚ ਚੱਲੇ ਕੇਸ ਵਿਚ ਉਕਤ ਦੋਹਾਂ ਵਿਅਕਤੀਆਂ ਨੂੰ ਰਿਸ਼ਵਤ ਲੈਣ ਸਬੰਧੀ ਸੈਕਸ਼ਨ 7 ਤਹਿਤ 4 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ, ਸੈਕਸ਼ਨ 13 (2) ਤਹਿਤ 5 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸ਼ਜਾ ਸੁਣਾਈ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਵਾਰ ਫ਼ਿਰ ਹੋ ਗਈ ਵੱਡੀ ਵਾਰਦਾਤ ; ਟਰੱਕ ਯੂਨੀਅਨ ਦੇ ਪ੍ਰਧਾਨ 'ਤੇ ਚੱਲ ਗਈਆਂ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਇਕ ਵਾਰ ਫ਼ਿਰ ਹੋ ਗਈ ਵੱਡੀ ਵਾਰਦਾਤ ; ਟਰੱਕ ਯੂਨੀਅਨ ਦੇ ਪ੍ਰਧਾਨ 'ਤੇ ਚੱਲ ਗਈਆਂ ਗੋਲ਼ੀਆਂ
NEXT STORY