ਪਟਿਆਲਾ, (ਬਲਜਿੰਦਰ)- ਚਹਿਲ ਫਾਰਮ ਪਿੰਡ ਧਬਲਾਨ ਦੇ ਬਾਹਰ 4 ਸਾਲ ਬੱਚੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਲਡ਼ਕੀ ਦਾ ਨਾਂ ਅਮਨਦੀਪ ਕੌਰ ਹੈ। ਪੁਲਸ ਨੇ ਲਡ਼ਕੀ ਦੇ ਪਿਤਾ ਗੁਰਮੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਪਿੰਡ ਧਬਲਾਨ ਦੀ ਸ਼ਿਕਾਇਤ ’ਤੇ ਗੋਰਾ ਲਾਲ ਵਾਸੀ ਨਾਭਾ ਖਿਲਾਫ ਕੇਸ ਦਰਜ ਕਰ ਲਿਆ ਹੈ। ਲਡ਼ਕੀ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਪਰਿਵਾਰ ਸਮੇਤ ਚਹਿਲ ਫਾਰਮ ਪਿੰਡ ਧਬਲਾਨ ਵਿਖੇ ਰਹਿੰਦਾ ਹੈ। ਉਸ ਦੀ ਲਡ਼ਕੀ ਅਮਨਦੀਪ ਕੌਰ ਉਮਰ 4 ਸਾਲ ਖੇਡਦੀ-ਖੇਡਦੀ ਘਰੋਂ ਬਾਹਰ ਚਲੀ ਗਈ। ਨਾਲ ਲਗਦੇ ਗੋਰਾ ਲਾਲ ਦੇ ਪੋਲਟਰੀਫਾਰਮ ਦੀ ਬਿਜਲੀ ਦੀ ਤਾਰ ਟੁੱਟੀ ਹੋਈ ਸੀ। ਉਸ ਦੀ ਲਡ਼ਕੀ ਨੂੰ ਨਾਲ ਤਾਰ ਤੋਂ ਕਰੰਟ ਲੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਪੁਲਸ ਨੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੁਕਾਨ ’ਚ ਵਡ਼ ਕੇ ਕੀਤੀ ਕੁੱਟ-ਮਾਰ
NEXT STORY