ਨਾਭਾ, (ਜੈਨ)— ਬੀਤੀ ਰਾਤੀ ਪਿੰਡ ਘਮਰੌਦਾ ਨੇੜੇ ਸੜਕ ਹਾਦਸੇ 'ਚ ਸਕੂਟਰੀ ਸਵਾਰ ਸੋਹਨ ਲਾਲ (59) ਵਾਸੀ ਹੀਰਾ ਬਾਗ ਕਾਲੋਨੀ ਪਟਿਆਲਾ ਰੋਡ ਨਾਭਾ ਦੀ ਮੌਤ ਹੋ ਗਈ। ਉਸ ਦਾ ਭਾਣਜਾ ਹਰਦੀਪ ਕੁਮਾਰ ਗੰਭੀਰ ਫੱਟੜ ਹੋ ਗਿਆ। ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਦੇ ਬੇਟੇ ਨਰਿੰਦਰ ਕੁਮਾਰ ਦੇ ਬਿਆਨਾਂ ਅਨੁਸਾਰ ਥਾਣਾ ਸਦਰ ਪੁਲਸ ਨੇ ਕਾਰ ਡਰਾਈਵਰ ਰਵੀ ਕੁਮਾਰ ਪੁੱਤਰ ਵਿਨੋਦ ਕੁਮਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਸੋਹਨ ਲਾਲ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਦੱਸਣਯੋਗ ਹੈ ਕਿ ਇਹ ਹਾਦਸਾ ਤੇਜ਼ ਰਫ਼ਤਾਰ ਕਾਰਨ ਵਾਪਰਿਆ ਹੈ ਤੇ ਪੁਲਸ ਵਲੋਂ ਕਾਰ ਕਬਜ਼ੇ 'ਚ ਲੈ ਲਈ ਗਈ ਹੈ।pp
ਜਲਾਲਾਬਾਦ : ਸੁਮਨ ਮੁਟਨੇਜਾ ਦੀ ਹੱਤਿਆ ਦੇ ਮਾਮਲੇ 'ਚ 4 ਗ੍ਰਿਫਤਾਰ, 6 ਨਾਮਜ਼ਦ
NEXT STORY