ਅਬੋਹਰ (ਜ. ਬ.)— ਪਿੰਡ ਬਹਾਵਲਵਾਲੀ ਨੇੜੇ ਮੰਗਲਵਾਰ ਸਵੇਰੇ ਟਰੇਨ ਦੀ ਲਪੇਟ 'ਚ ਆਉਣ ਨਾਲ ਥਲ ਸੈਨਾ ਦੇ ਇਕ ਨੌਜਵਾਨ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਜੀ. ਆਰ. ਪੀ. ਅਤੇ ਸਮਾਜ ਸੇਵੀ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਮੈਂਬਰਾਂ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ। ਮ੍ਰਿਤਕ ਦੀ ਪਛਾਣ ਉਸ ਕੋਲੋਂ ਮਿਲੇ ਏ. ਟੀ. ਐੱਮ. ਕਾਰਡ ਅਤੇ ਹੋਰ ਦਸਤਾਵੇਜ਼ਾਂ ਤੋਂ ਹੋਈ ਹੈ।
ਮਾਮਲੇ ਦੀ ਜਾਂਚ ਕਰ ਰਹੇ ਜੀ. ਆਰ. ਪੀ. ਦੇ ਹੌਲਦਾਰ ਭਜਨ ਲਾਲ ਨੇ ਦੱਸਿਆ ਕਿ ਸ਼੍ਰੀਗੰਗਾਨਗਰ 'ਚ ਥਲ ਸੈਨਾ 'ਚ ਤਾਇਨਾਤ ਤਾਮਿਲਨਾਡੂ ਵਾਸੀ ਸਿਪਾਹੀ ਰਾਹੁਲ ਕੁਮਾਰ (27) ਪੁੱਤਰ ਦੇਵਾਦੋਸ ਅੱਜ ਸਵੇਰੇ ਅਚਾਨਕ ਗੱਡੀ 'ਚੋਂ ਡਿੱਗ ਕੇ ਬੁਰੀ ਤਰ੍ਹਾਂ ਫੱਟੜ ਹੋ ਗਿਆ। ਸਵੇਰੇ ਕਰੀਬ 8 ਵਜੇ ਸਾਨੂੰ ਸੂਚਨਾ ਮਿਲੀ ਕਿ ਲਾਈਨਾਂ ਵਿਚਕਾਰ ਇਕ ਲਾਸ਼ ਪਈ ਹੈ। ਸੂਚਨਾ ਮਿਲਦੇ ਹੀ ਉਹ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ ਸਮਾਜ ਸੇਵੀ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਪੁਲਸ ਅਤੇ ਸੰਮਤੀ ਦੇ ਮੈਂਬਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਭਜਨ ਲਾਲ ਨੇ ਦੱਸਿਆ ਕਿ ਸ਼੍ਰੀਗੰਗਾਨਗਰ ਸੈਨਾ ਦੇ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਅਸਤੀਫਾ ਦੇ ਚੁੱਕੇ ਵਿਧਾਇਕਾਂ ਨੂੰ ਵਿਧਾਨ ਸਭਾ ਸਦਨ ਦੀਆਂ ਕਮੇਟੀਆਂ ’ਚ ਲੈ ਕੇ ਕਾਂਗਰਸ ਨੇ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ : ਸੁਖਬੀਰ ਬਾਦਲ
NEXT STORY