ਫਿਰੋਜ਼ਪੁਰ (ਕੁਮਾਰ)–ਫਿਰੋਜ਼ਪੁਰ ਸ਼ਹਿਰ ’ਚ ਗਲਗੋਟੂ ਬੀਮਾਰੀ ਕਾਰਨ ਤਿੰਨ ਸਾਲਾ ਬੱਚੇ ਦੀ ਮੌਤ ਹੋ ਗਈ ਹੈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਡਬਲਯੂ. ਐੱਚ. ਓ. ਦੀ ਟੀਮ ਫਿਰੋਜ਼ਪੁਰ ਪਹੁੰਚ ਗਈ ਹੈ ਅਤੇ ਪੂਰੇ ਇਲਾਕੇ ਦਾ ਸਰਵੇਖਣ ਕੀਤਾ ਜਾ ਰਿਹਾ ਹੈ। ਮਰਨ ਵਾਲਾ 3 ਸਾਲਾ ਬੱਚਾ ਬਸਤੀ ਆਵਾ ਫਿਰੋਜ਼ਪੁਰ ਸ਼ਹਿਰ ਦਾ ਵਸਨੀਕ ਸੀ, ਜੋ ਕਿ 6 ਅਕਤੂਬਰ ਨੂੰ ਬੀਮਾਰ ਹੋ ਗਿਆ ਸੀ ਅਤੇ ਉਸ ਨੂੰ ਆਰ. ਐੱਮ. ਪੀ. ਡਾਕਟਰ ਕੋਲ ਲਿਜਾਇਆ ਗਿਆ ਸੀ, ਜਦੋਂ ਉਹ ਠੀਕ ਨਾ ਹੋਇਆ ਤਾਂ ਉਸ ਨੂੰ ਮਾਹਿਰ ਡਾਕਟਰ ਕੋਲ ਰੈਫਰ ਕਰ ਦਿੱਤਾ ਗਿਆ। ਫਿਰੋਜ਼ਪੁਰ ਦੇ ਡਾਕਟਰ ਦੇ ਕਹਿਣ ’ਤੇ ਬੱਚੇ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਜਾਇਦਾਦ ਨੂੰ ਲੈ ਕੇ 2 ਭਰਾਵਾਂ ’ਚ ਤਕਰਾਰ, ਭਰਜਾਈ ਨਾਲ ਕੀਤੀ ਸ਼ਰਮਨਾਕ ਹਰਕਤ
ਇਸ ਗੱਲ ਦੀ ਪੁਸ਼ਟੀ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਮਾਹਿਰ ਡਾਕਟਰ ਯੁਵਰਾਜ ਨਾਰੰਗ ਨੇ ਕੀਤੀ ਹੈ। ਸਿਹਤ ਵਿਭਾਗ ਵੱਲੋਂ ਵੱਡੀ ਪੱਧਰ ’ਤੇ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਡਬਲਯੂ. ਐੱਚ. ਓ. ਟੀਮ ਡਾ. ਮੇਘਾ ਪ੍ਰਕਾਸ਼ ਦੀ ਅਗਵਾਈ ਹੇਠ ਫਿਰੋਜ਼ਪੁਰ ਪਹੁੰਚੀ ਹੈ ਅਤੇ ਹੁਣ ਤੱਕ ਸ਼ਹਿਰ ਦੀ ਬਸਤੀ ਆਵਾ ਅਤੇ ਬਸਤੀ ਬੋਰੀਆਂ ਵਾਲੀ ’ਚ 8 ਟੀਮਾਂ ਦੇ ਕਰੀਬ 24 ਸਿਹਤ ਕਰਮਚਾਰੀਆਂ ਵੱਲੋਂ 200 ਤੋਂ ਵੱਧ ਘਰਾਂ ਦਾ ਸਰਵੇਖਣ ਕੀਤਾ ਜਾ ਚੁੱਕਾ ਹੈ। ਟੀਮਾਂ ਵੱਲੋਂ ਕੁਝ ਹੋਰ ਬੱਚਿਆਂ ਦੇ ਸੈਂਪਲ ਵੀ ਲਏ ਗਏ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸਵੇਰੇ-ਸ਼ਾਮ ਸੀਤ ਲਹਿਰ ਸ਼ੁਰੂ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁਬਈ ਦਾ ਵਰਕ ਵੀਜ਼ਾ ਲਗਵਾਉਣ ਦੇ ਨਾਂ ’ਤੇ 3 ਲੱਖ ਦੀ ਠੱਗੀ
NEXT STORY