ਚੰਡੀਗੜ੍ਹ (ਸੁਸ਼ੀਲ) : ਦੁਬਈ ਦਾ ਵਰਕ ਵੀਜ਼ਾ ਲਗਵਾਉਣ ਦੇ ਨਾਂ ’ਤੇ ਸੈਕਟਰ-17 ਸਥਿਤ ਇਮੀਗ੍ਰੇਸ਼ਨ ਕੰਸਲਟੈਂਟ ਕੰਪਨੀ ਦੇ ਮਾਲਕ ਨੇ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਵਿਅਕਤੀ ਨਾਲ 3 ਲੱਖ ਰੁਪਏ ਦੀ ਠੱਗੀ ਮਾਰੀ ਹੈ। ਜਾਂਚ ਤੋਂ ਬਾਅਦ ਸੈਕਟਰ-17 ਥਾਣਾ ਪੁਲਸ ਨੇ ਇਮੀਗ੍ਰੇਸ਼ਨ ਕੰਸਲਟੈਂਟ ਕੰਪਨੀ ਦੇ ਮਾਲਕ ਮਨਿੰਦਰ ਸਿੰਘ ਅਤੇ ਪਰਮਜੀਤ ਸਿੰਘ ਸਮੇਤ ਹੋਰਨਾਂ ਖ਼ਿਲਾਫ਼ ਧੋਖਾਧੜੀ ਤੇ ਸਾਜ਼ਿਸ਼ ਰਚਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਬਿਲਾਸਪੁਰ ਵਾਸੀ ਪ੍ਰਤਾਪ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਦੁਬਈ ਦਾ ਵਰਕ ਵੀਜ਼ਾ ਲਗਵਾਉਣ ਲਈ ਸੈਕਟਰ-17 ਸਥਿਤ ਆਰ.ਐਸ. ਇਮੀਗ੍ਰੇਸ਼ਨ ਕੰਸਲਟੈਂਟ ਕੰਪਨੀ ’ਚ ਗਿਆ ਸੀ। ਉੱਥੇ ਮਨਿੰਦਰ ਸਿੰਘ ਤੇ ਪਰਮਜੀਤ ਸਿੰਘ ਤੇ ਹੋਰਨਾਂ ਨੇ ਵਰਕ ਵੀਜ਼ਾ ਲਗਵਾਉਣ ਲਈ ਤਿੰਨ ਲੱਖ ਰੁਪਏ ਤੇ ਹੋਰ ਦਸਤਾਵੇਜ਼ ਮੰਗੇ। 15 ਅਗਸਤ ਦੀ ਟਿਕਟ ਬੁੱਕ ਹੋ ਗਈ ਸੀ, ਪਰ ਬਾਅਦ ’ਚ ਰੱਦ ਹੋਣ ਦਾ ਮੈਸੇਜ ਆਇਆ।
ਕੰਪਨੀ ਮਾਲਕ ਨੇ ਕਿਹਾ ਕਿ ਉਹ ਹੋਰ ਟਿਕਟ ਬੁੱਕ ਕਰਵਾ ਰਿਹਾ ਹੈ। ਇਸ ਤੋਂ ਬਾਅਦ ਕੰਪਨੀ ਮਾਲਕ ਤੇ ਸਟਾਫ਼ ਨੇ ਫੋਨ ਚੁੱਕਣੇ ਬੰਦ ਕਰ ਦਿੱਤੇ। ਸ਼ਿਕਾਇਤਕਰਤਾ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।
ਜਲੰਧਰ ਪੁਲਸ ਦਾ ਵੱਡਾ ਐਕਸ਼ਨ, PPR ਮਾਲ ਤੇ ਮਾਡਲ ਟਾਊਨ ਮਾਰਕਿਟ 'ਚ 35 ਵਿਅਕਤੀ ਗ੍ਰਿਫ਼ਤਾਰ
NEXT STORY