ਬਠਿੰਡਾ, (ਵਰਮਾ)- ਅੌਰਤ ਥਾਣਾ ਪੁਲਸ ਨੇ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਤਹਿਤ 4 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਰਾਜਵੀਰ ਕੌਰ ਵਾਸੀ ਕੋਟਲੀ ਖੁਰਦ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦਾ ਪਤੀ ਸੰਦੀਪ ਸਿੰਘ ਤੇ ਹੋਰ ਸਹੁਰੇ ਪਰਿਵਾਰ ਉਸਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਦੇ ਹਨ। ਉਸਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨਾਲ ਕੁੱਟ-ਮਾਰ ਕਰਕੇ ਉਸਨੂੰ ਘਰੋਂ ਕੱਢ ਦਿੱਤਾ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਉਸਦੇ ਪਤੀ ਸੰਦੀਪ ਸਿੰਘ, ਸਹੁਰਾ ਨੱਛਰ ਸਿੰਘ, ਹਰਜੀਤ ਸਿੰਘ, ਤੇ ਸੱਸ ਸੁਖਪਾਲ ਕੌਰ ਵਾਸੀ ਗਹਿਰੀ ਬੁੱਟਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
130 ਗ੍ਰਾਮ ਨਸ਼ੇ ਵਾਲੇ ਪਾਊਡਰ ਸਮੇਤ ਇਕ ਕਾਬੂ
NEXT STORY