ਲੁਧਿਆਣਾ,(ਵਰਮਾ)- ਥਾਣਾ ਵੂਮੈਨ ਸੈੱਲ ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ’ਚ ਵੰਦਨਾ ਨਿਵਾਸੀ ਸੂਰਜ ਨਗਰ ਸ਼ਿਮਲਾਪੁਰੀ ਨੇ ਦੱਸਿਆ ਕਿ ਉਸ ਦਾ ਹਿਮਾਂਸ਼ੂ ਗਰੋਵਰ ਨਿਵਾਸੀ ਕ੍ਰਿਸ਼ਨਾ ਨਗਰ ਹਿਸਾਰ (ਹਰਿਆਣਾ) ਦੇ ਨਾਲ ਵਿਆਹ 2 ਮਈ 2015 ਨੂੰ ਹੋਇਆ ਸੀ। ਪੀਡ਼ਤਾ ਨੇ ਦੱਸਿਆ ਕਿ ਵਿਆਹ ਦੇ ਕੁਝ ਸਮੇਂ ਬਾਅਦ ਹੀ ਮੇਰੇ ਸਹੁਰੇ ਵਾਲੇ ਦਾਜ ਲਈ ਮੇਰੇ ’ਤੇ ਅੱਤਿਆਚਾਰ ਕਰਨ ਲੱਗੇ। ਮੇਰਾ ਦਿਓਰ ਮੇਰੇ ’ਤੇ ਬੁਰੀ ਨਜ਼ਰ ਰੱਖਦਾ ਸੀ। ਮੇਰਾ ਪਤੀ ਆਪਣੇ ਘਰ ਵਾਲਿਆਂ ਦੇ ਕਹਿਣ ’ਤੇ ਮੇਰੇ ਨਾਲ ਦਾਜ ਖਾਤਰ ਕੁੱਟ-ਮਾਰ ਕਰਦਾ ਸੀ। ਵਿਆਹ ਤੋਂ ਮਹੀਨੇ ਬਾਅਦ ਪਤਾ ਲੱਗਾ ਕਿ ਮੇਰੇ ਪਤੀ ਨੂੰ ਦੌਰੇ ਪੈਂਦੇ ਹਨ ਤੇ ਇਹ ਗੱਲ ਉਨ੍ਹਾਂ ਨੇ ਵਿਆਹ ਤੋਂ ਪਹਿਲਾਂ ਨਹੀਂ ਦੱਸੀ ਸੀ। ਮੇਰੇ ਸਹੁਰੇ ਵਾਲਿਆਂ ਨੂੰ ਪਤਾ ਸੀ ਕਿ ਮੇਰਾ ਪਿਤਾ ਹੈਂਡੀਕੈਪਡ ਹੈ ਅਤੇ ਮਾਤਾ ਬੀਮਾਰ ਰਹਿੰਦੀ ਹੈ। ਇਸ ਦੇ ਬਾਵਜੂਦ ਵੀ ਉਹ ਮੇਰੇ ’ਤੇ ਮਾਪਿਆਂ ਤੋਂ ਦਾਜ ਲਿਆਉਣ ਦਾ ਦਬਾਅ ਪਾਉਂਦੇ ਸਨ। ਜਾਂਚ ਅਧਿਕਾਰੀ ਦਲਵਾਰਾ ਸਿੰਘ ਨੇ ਜਾਂਚ ’ਚ ਪੀਡ਼ਤਾ ਦੇ ਪਤੀ ਹਿਮਾਂਸ਼ੂ ਗਰੋਵਰ ਦੇ ਖਿਲਾਫ ਦਾਜ ਲਈ ਤੰਗ-ਪ੍ਰੇਸ਼ਾਨ ਤੇ ਕੁੱਟ-ਮਾਰ ਦਾ ਮਾਮਲਾ ਦਰਜ ਕਰ ਲਿਆ।
ਦਰੱਖਤ ਨਾਲ ਟਕਰਾਈ ਕਾਰ, ਚਾਲਕ ਦੀ ਮੌਤ
NEXT STORY