ਨਾਭਾ, (ਭੂਪਾ, ਜਗਨਾਰ, ਪੁਰੀ)- ਥਾਣਾ ਕੋਤਵਾਲੀ ਦੀ ਪੁਲਸ ਨੂੰ ਉਸ ਸਮੇਂ ਭਾਰੀ ਕਾਮਯਾਬੀ ਮਿਲੀ ਜਦੋਂ ਮੈਕਸੀਮਮ ਸਕਿੳਰਿਟੀ ਜੇਲ ’ਚ ਨਸ਼ਾ ਪਹੁੰਚਾਉਣ ਵਾਲਾ ਲੁਧਿਆਣਾ ਵਾਸੀ ਹਰਪ੍ਰੀਤ ਸਿੰਘ, ਜੋ ਕਿ ਜੇਲ ’ਚ ਬੰਦ ਕੈਦੀ ਪੰਮੇ ਨੂੰ ਨਸ਼ਾ ਦੇਣ ਜਾ ਰਿਹਾ ਸੀ, ਪੁਲਸ ਦੇ ਕਾਬੂ ਆ ਗਿਆ।
ਥਾਣਾ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਕੋਤਵਾਲੀ ਪੁਲਸ ਵੱਲੋਂ ਜੇਲ ਦੇ ਬਾਹਰ ਵੀ ਸਡ਼ਕ ’ਤੇ ਨਾਕਾ ਲਾਇਆ ਗਿਆ ਸੀ।
ਇਸ ਦੌਰਾਨ ਮੋਟਰਸਾਈਕਲ ਸਵਾਰ ਹਰਪ੍ਰੀਤ ਸਿੰਘ ਨੂੰ ਰੋਕਿਆ ਗਿਆ ਤਾਂ ਤਲਾਸ਼ੀ ਲੈਣ ’ਤੇ ਉਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁੱਢਲੀ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਜੇਲ ’ ਬੰਦ ਕੈਦੀ ਪੰਮੇ ਨੂੰ ਨਸ਼ਾ ਸਪਲਾਈ ਕਰਨ ਜਾ ਰਿਹਾ ਸੀ। ਪੁਲਸ ਵਲੋਂ ਪੁੱਛਗਿੱਛ ਜਾਰੀ ਹੈ।
ਰਿਵਾਲਵਰ, 4 ਕਾਰਤੂਸਾਂ ਅਤੇ ਸਮੈਕ ਸਮੇਤ 2 ਗ੍ਰਿਫਤਾਰ
NEXT STORY