ਲੁਧਿਆਣਾ (ਰਾਜ)- ਫੀਲਡਗੰਜ ਇਲਾਕੇ ’ਚ ਬ੍ਰਾਂਡਿਡ ਕੰਪਨੀ ਦਾ ਸਟਿੱਕਰ ਲਗਾ ਕੇ ਡੁਪਲੀਕੇਟ ਕ੍ਰੀਮ ਅਤੇ ਸੀਰਮ ਵੇਚਣ ਦੇ ਦੋਸ਼ ’ਚ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੇ ਦੁਕਾਨਦਾਰ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਕੈਲਾਸ਼ ਨਗਰ ਦਾ ਰਹਿਣ ਵਾਲਾ ਨਿਤਿਨ ਹੈ, ਜਿਸਦੀ ਦੁਕਾਨ ਤੋਂ 80 ਸ਼ੀਸ਼ੀਆਂ ਬੋਰੋਲੀਨ ਅਤੇ 14 ਸ਼ੀਸ਼ੀਆਂ ਸੀਰਮ ਬਰਾਮਦ ਹੋਇਆ ਹੈ। ਮੁਲਜ਼ਮ ਖਿਲਾਫ ਦਿੱਲੀ ਦੇ ਰਹਿਣ ਵਾਲੇ ਹਬੀਬ-ਉਰ-ਰਹਿਮਾਨ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਘਰ 'ਚ ਖੜ੍ਹੀ ਐਕਟਿਵਾ ਦਾ ਹੀ ਹੋ ਗਿਆ ਚਲਾਨ, ਮਾਮਲਾ ਜਾਣ ਹੋ ਜਾਓਗੇ ਹੈਰਾਨ
ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਮੁਲਜ਼ਮ ਜੀ.ਡੀ. ਫਾਰਮਾਸਿਉੂਟੀਕਲ ਪ੍ਰਾਈਵੇਟ ਲਿਮ. ਦੇ ਬ੍ਰਾਂਡ ਬੋਰੋਲੀਨ ਅਤੇ ਹਾਈਜੈਨਿਕ ਕੰਪਨੀ ਦੇ ਬ੍ਰਾਂਡ ਨੂੰ ਸਟ੍ਰੀਕਸ ਕੇਅਰ ਸੀਰਮ ਕੰਪਨੀ ਦੇ ਸਟਿੱਕਰ ਲਗਾ ਕੇ ਡੁਪਲੀਕੇਟ ਵੇਚ ਰਿਹਾ ਹੈ, ਜਿਸ ਕਾਰਨ ਉਸ ਦੀ ਕੰਪਨੀ ਦੀ ਸ਼ਾਖ ਖਰਾਬ ਹੋ ਰਹੀ ਹੈ। ਕੰਪਨੀ ਅਧਿਕਾਰੀਆਂ ਨੂੰ ਪਤਾ ਲੱਗਣ ਤੋਂ ਬਾਅਦ ਪੁਲਸ ਦੇ ਨਾਲ ਦੁਕਾਨ ’ਤੇ ਛਾਪਾ ਮਾਰਿਆ ਗਿਆ, ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਦੁਕਾਨਦਾਰ ਨੂੰ ਕਾਬੂ ਕਰ ਲਿਆ ਗਿਆ।
ਇਹ ਵੀ ਪੜ੍ਹੋ- ਜੇਲ੍ਹ 'ਚੋਂ ਬਾਹਰ ਆ ਕੇ ਮੁੜ ਕਰਨ ਲੱਗਾ ਨਸ਼ਾ ਤਸਕਰੀ, CIA ਸਟਾਫ਼ ਨੇ 50 ਗ੍ਰਾਮ ਹੈਰੋਇਨ ਸਣੇ ਕੀਤਾ ਕਾਬੂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੰਗਾਲ 'ਚ ਬੈਠੇ ਸਾਈਬਰ ਠੱਗਾਂ ਨੇ ਲੁਧਿਆਣਾ ਦੇ ਕਾਰੋਬਾਰੀਆਂ ਨਾਲ ਮਾਰੀ ਠੱਗੀ, ਖਾਤੇ 'ਚੋਂ ਉਡਾਏ 34 ਲੱਖ
NEXT STORY