ਲੁਧਿਆਣਾ (ਰਾਜ)– ਪੱਛਮੀ ਬੰਗਾਲ ’ਚ ਬੈਠੇ ਸਾਈਬਰ ਠੱਗਾਂ ਨੇ ਲੁਧਿਆਣਾ ਦੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਸਾਈਬਰ ਠੱਗਾਂ ਨੇ ਟੈਕਸਟਾਈਲ ਕਾਰੋਬਾਰੀ ਚਾਚੇ-ਭਤੀਜੇ ਦੇ ਖਾਤੇ ’ਚੋ 34.68 ਲੱਖ ਰੁਪਏ ਕੱਢਵਾ ਲਏ।
ਠੱਗੀ ਦਾ ਪਤਾ ਲੱਗਣ ਤੋਂ ਬਾਅਦ ਕਾਰੋਬਾਰੀ ਨੇ ਸ਼ਿਕਾਇਤ ਪੁਲਸ ਕਮਿਸ਼ਨਰ ਨੂੰ ਦਿੱਤੀ, ਜੋ ਕਿ ਸ਼ਿਕਾਇਤ ਦੀ ਜਾਂਚ ਸਾਈਬਰ ਸੈੱਲ ਦੀ ਪੁਲਸ ਨੇ ਕੀਤੀ, ਜਿਸ ਤੋਂ ਬਾਅਦ ਥਾਣਾ ਸਰਾਭਾ ਨਗਰ ’ਚ 10 ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਹੈ। ਮੁਲਜ਼ਮ ਮਜਨੂਰ ਰਹਿਮਾਨ, ਸਨਤ ਕੁਮਾਰ ਪਾਂਡੇ, ਅਨੀਤ ਦਾਸ, ਹਸਨੈਨ ਆਲਮ, ਸੈਫੀਕੁਲ ਇਸਲਾਮ, ਸਵਰੀਫੁਲ ਇਸਲਾਮ, ਰਵੀ ਸ਼ੰਕਰ ਸ਼ਾਹ ਰਿੰਕੀ, ਮੁਹੰਮਦ ਮਕਸੂਦ ਅਤੇ ਜਿਹਲਮ ਇਸਲਾਮ ਹਨ।
ਇਹ ਵੀ ਪੜ੍ਹੋ- ਹਾਦਸਾ ਦੇਖਣ ਉਤਰਿਆ ਬੱਸ ਡਰਾਈਵਰ ਖ਼ੁਦ ਹੋਇਆ ਹਾਦਸੇ ਦਾ ਸ਼ਿਕਾਰ, ਹੋਈ ਦਰਦਨਾਕ ਮੌਤ
ਪੁਲਸ ਸ਼ਿਕਾਇਤ ’ਚ ਜਤਿੰਦਰ ਸਿੰਘ ਚਾਵਲਾ ਨੇ ਦੱਸਿਆ ਕਿ ਉਨ੍ਹਾਂ ਦੀ ਜੀ.ਟੀ. ਟੈਕਸਟਾਈਲ ਦੇ ਨਾਂ ਨਾਲ ਫੈਕਟਰੀ ਹੈ। 25 ਨਵੰਬਰ ਨੂੰ ਉਹ ਆਪਣੇ ਭਤੀਜੇ ਦਪਿੰਦਰ ਸਿੰਘ ਨਾਲ ਕੰਮ ਕਰ ਰਹੇ ਸਨ। ਇਸ ਦੌਰਾਨ ਦੋਵਾਂ ਦੇ ਮੋਬਾਇਲ ’ਤੇ ਮੈਸੇਜ ਵੱਜਣੇ ਸ਼ੁਰੂ ਹੋ ਗਏ। ਉਨ੍ਹਾਂ ਨੇ ਮੈਸੇਜ ਦੇਖਿਆ ਤਾਂ ਓ.ਟੀ.ਪੀ. ਆਉਣੇ ਸ਼ੁਰੂ ਹੋ ਗਏ। ਇਸ ਦੌਰਾਨ ਹੌਲੀ-ਹੌਲੀ ਦੋਵਾਂ ਦੇ ਖਾਤਿਆਂ ’ਚੋਂ ਲਗਭਗ 34.69 ਲੱਖ ਦੀ ਨਕਦੀ ਨਿਕਲ ਗਈ।
ਜਦ ਤੱਕ ਉਹ ਕੁਝ ਸਮਝ ਪਾਉਂਦੇ, ਕਾਫੀ ਦੇਰ ਹੋ ਚੁੱਕੀ ਸੀ। ਉਹ ਬੈਂਕ ਪੁੱਜੇ ਤਾਂ ਸਾਰੇ ਪੈਸੇ ਵੱਖ-ਵੱਖ ਖਾਤਿਆਂ ’ਚ ਟਰਾਂਸਫਰ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਬੈਂਕ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਾਰੇ ਜਾਣਕਾਰੀ ਦਿੱਤੀ ਅਤੇ ਦੋਵੇਂ ਪੁਲਸ ਕੋਲ ਪੁੱਜੇ।
ਇਹ ਵੀ ਪੜ੍ਹੋ- ਘਰ 'ਚ ਖੜ੍ਹੀ ਐਕਟਿਵਾ ਦਾ ਹੀ ਹੋ ਗਿਆ ਚਲਾਨ, ਮਾਮਲਾ ਜਾਣ ਹੋ ਜਾਓਗੇ ਹੈਰਾਨ
ਪੁਲਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮੁਲਜ਼ਮਾਂ ਨੇ ਪੈਸੇ ਟਰਾਂਸਫਰ ਕੀਤੇ ਹਨ। ਪੁਲਸ ਮੁਲਜ਼ਮਾਂ ਦਾ ਪਤਾ ਲਗਾਉਣ ’ਚ ਜੁਟ ਗਈ ਹੈ ਅਤੇ ਪੁਲਸ ਦਾ ਦਾਅਵਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
OLX 'ਤੇ ਕਾਰ ਵੇਚਣ ਦਾ ਝਾਂਸਾ ਦੇ ਕੇ ਮਾਰੀ 5 ਲੱਖ ਤੋਂ ਵੀ ਵੱਧ ਦੀ ਠੱਗੀ, ਮਾਮਲਾ ਦਰਜ
NEXT STORY