ਅੱਪਰਾ (ਦੀਪਾ) : ਅੱਪਰਾ ਦੇ ਕਰੀਬੀ ਪਿੰਡ ਚੱਕ ਸਾਹਬੂ ਵਿਖੇ ਬੀਤੀ 11 ਮਾਰਚ ਦੀ ਤੜਕਸਾਰ ਨੂੰ ਚਾਹ ਬਣਾਉਂਦੇ ਸਮੇਂ ਅੱਗ ਲੱਗਣ ਕਾਰਣ ਇੱਕ ਬਜ਼ੁਰਗ ਮਹਿਲਾ ਬੁਰੀ ਤਰਾਂ ਝੁਲਸ ਗਈ ਸੀ, ਜਿਸ ਦੀ ਅੱਜ ਤੜਕਸਾਰ ਲਗਭਗ 2-30 ਵਜੇ ਸਿਵਲ ਹਸਪਤਾਲ ਜਲੰਧਰ ਵਿਖੇ ਜਖ਼ਮਾਂ ਦੀ ਤਾਬ ਨੂੰ ਨਾ ਸਹਾਰਦੇ ਹੋਏ ਮੌਤੇ ਹੋ ਗਈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਬਜ਼ੁਰਗ ਮਹਿਲਾ ਦੇ ਰਿਸ਼ਤੇਦਾਰਾਂ ਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ 11 ਮਾਰਚ ਦੀ ਤੜਕਸਾਰ 1-30 ਵਜੇ ਬਜ਼ੁਰਗ ਮਹਿਲਾ ਜੋਗਿੰਦਰ ਕੌਰ (63) ਪਤਨੀ ਪਾਲ ਰਾਮ ਆਪਣੀ ਰਸੋਈ 'ਚ ਗੈਸ ਚੁੱਲੇ 'ਤੇ ਚਾਹ ਬਣਾ ਰਹੀ ਸੀ, ਕਿ ਅਚਾਨਕ ਗੈਸ ਚੁੱਲੇ ਤੋਂ ਉਸ ਦੇ ਕੱਪਿੜਆਂ ਨੂੰ ਅੱਗ ਲੱਗ ਗਈ ।
ਇਹ ਵੀ ਪੜ੍ਹੋ : ਕੌਮੀ ਸ਼ਾਹ ਮਾਰਗ ਮੁੱਦਕੀ ਵਿਖੇ ਹੋਏ ਹਾਦਸੇ ’ਚ ਨੌਜਵਾਨ ਦੀ ਮੌਤ , 1 ਜ਼ਖ਼ਮੀ
ਅੱਗ ਨੇ ਕੁਝ ਕੁ ਸੈਕਿੰਡਾਂ 'ਚ ਹੀ ਭਾਂਬੜ ਦਾ ਰੂਪ ਧਾਰਨ ਕਰ ਲਿਆ। ਜੋਗਿੰਦਰ ਕੌਰ ਦੇ ਗੁਆਂਢ 'ਚ ਰਹਿੰਦੀ ਮਹਿਲਾ ਜਦੋ ਅਚਾਨਕ ਉੱਠੀ ਤੇ ਉਸਨੇ ਅੱਗ ਦੀਆਂ ਲਾਟਾਂ ਨਿਕਲਦੀਆਂ ਦੇਖੀਆਂ ਤਾਂ ਉਸਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਮੁਹੱਲਾ ਵਾਸੀਆਂ ਨੇ ਇਕੱਤਰ ਹੋ ਕੇ ਜੋਗਿੰਦਰ ਕੌਰ 'ਤੇ ਸਰੀਰ ਤੇ ਕੱਪਿੜਆਂ 'ਤੇ ਲੱਗੀ ਅੱਗ 'ਤੇ ਕਾਫੀ ਮੁਸ਼ੱਕਤ ਤੋਂ ਬਾਅਦ ਕਾਬੂ ਪਾ ਕੇ ਇਲਾਜ ਲਈ ਸਿਵਲ ਹਸਪਤਾਲ ਅੱਪਰਾ ਦਾਖਲ ਕਰਵਾਇਆ ਸੀ, ਜਿੱਥੋਂ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਰੈਫ਼ਰ ਕਰ ਦਿੱਤਾ ਗਿਆ ਸੀ । ਪਰਿਵਾਰਿਕ ਮੈਂਬਰਾਂ ਨੇ ਅੱਗ ਦੱਸਿਆ ਕਿ ਜੋਗਿੰਦਰ ਕੌਰ ਦੀਆਂ ਦੋਵੇਂ ਬਾਹਾਂ, ਲੱਤਾਂ, ਪਿੱਠ ਤੇ ਸਰੀਰ ਦੇ ਹੋਰ ਅੰਗ ਬੁਰੀ ਤਰਾਂ ਝੁਲਸ ਗਏ ਸਨ | ਜਿਸ ਕਾਰਣ ਅੱਜ 10 ਦਿਨਾਂ ਬਾਅਦ ਜ਼ਖਮਾਂ ਦੀ ਤਾਬ ਨੂੰ ਨਾ ਸਹਾਰਦੇ ਹੋਏ ਉਸਦੀ ਅੱਜ ਤੜਕਸਾਰ ਮੌਤ ਹੋ ਗਈ। ਮਿ੍ਤਕ ਜੋਗਿੰਦਰ ਕੌਰ ਦਾ ਅੱਗ ਪਿੰਡ ਚੱਕ ਸਾਹਬੂ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ |
ਇਹ ਵੀ ਪੜ੍ਹੋ : ਰੰਗ ਸਮਝ ਕੇ ਫਸਲ ਨੂੰ ਪਾਉਣ ਵਾਲੀ ਦਵਾਈ ਨਾਲ ਬੱਚਿਆਂ ਖੇਡੀ ਹੋਲੀ, ਹਾਲਾਤ ਗੰਭੀਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਅਕਾਲੀ ਦਲ ਨੂੰ ਵੱਡਾ ਧੱਕਾ, ਸਾਬਕਾ ਨਗਰ ਪੰਚਾਇਤ ਪ੍ਰਧਾਨ ਨੇ ਅਕਾਲੀ ਦਲ ਨੂੰ ਬੁਲਾਈ ਫਤਿਹ
NEXT STORY