ਰਾਮਾਂ ਮੰਡੀ/ਸਿਰਸਾ,(ਪਰਮਜੀਤ, ਲਲਿਤ)- ਰੇਲ ਯਾਤਰੀਆਂ ਨੂੰ ਵਧੀਆ ਸੁਵਿਧਾਵਾਂ ਉਪਲੱਬਧ ਕਰਵਾਉਣ ਦੇ ਮਕਸਦ ਨਾਲ ਰੇਲਵੇ ਵਿਭਾਗ ਦੁਆਰਾ ਰਾਮਾਂ ਮੰਡੀ ਰੇਲਵੇ ਸਟੇਸ਼ਨ ’ਤੇ ਸਿਰਸਾ-ਬਠਿੰਡਾ ਰੇਲਵੇ ਲਾਈਨ ਤੇ ਇਲੈਕਟ੍ਰਿਕ ਰੇਲ ਗੱਡੀਆਂ ਚਲਾਉਣ ਲਈ ਰਾਮਾਂ-ਸਿਰਸਾ ਰੇਲਵੇ ਲਾਈਨ ਦਾ ਬਿਜਲੀਕਰਨ ਕੀਤਾ ਗਿਆ ਹੈ, ਜਿਸ ਦੇ ਸੇਫਟੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਰੇਲਵੇ ਵਿਭਾਗ ਦੇ ਰੇਲਵੇ ਸੇਫਟੀ ਕਮਿਸ਼ਨਰ ਸੁਸ਼ੀਲ ਚੰਦਰ ਸਰਕਾਰੀ ਦੌਰੇ ’ਤੇ ਵਿਸ਼ੇਸ਼ ਟੀਮ ਨਾਲ ਰਾਮਾਂ ਮੰਡੀ ਪੁੱਜੇ। ਇਸ ਮੌਕੇ ਵਿਸ਼ੇਸ਼ ਸੁਰੱਖਿਆ ਟੀਮ ਵੱਲੋਂ ਰਾਮਾਂ ਮੰਡੀ ਰੇਲਵੇ ਸਟੇਸ਼ਨ ਨਜ਼ਦੀਕ ਬਣੇ ਬਿਜਲੀ ਕੰਟਰੋਲ ਦੀ ਚੈਕਿੰਗ ਕੀਤੀ ਤੇ ਬਿਜਲੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਮੰਡੀ ਦੇ ਸਮਾਜ ਸੇਵੀਆਂ ਵੱਲੋਂ ਰੇਲਵੇ ਸੇਫਟੀ ਕਮਿਸ਼ਨਰ ਸੁਸ਼ੀਲ ਚੰਦਰ ਨੂੰ ਮੰਗ-ਪੱਤਰ ਸੌਂਪਿਆ।
ਇਸ ਦੌਰਾਨ ਰਾਮਾਂ ਮੰਡੀ ਵਾਸੀ ਸਮਾਜ ਸੇਵੀ ਹੰਸ ਰਾਜ, ਘਣਸ਼ਾਮ ਦਾਸ, ਮੁਰਾਰੀ ਲਾਲ ਪੇਸ਼ੀਆ ਬਲਾਕ ਪ੍ਰਧਾਨ ਸ਼ਿਵ ਸੈਨਾ ਹਿੰਦੋਸਤਾਨ ਆਦਿ ਨੇ ਦੱਸਿਆ ਕਿ ਅੱਜ ਰਾਮਾਂ ਮੰਡੀ ਵਿਖੇ ਰੇਲਵੇ ਸੇਫਟੀ ਕਮਿਸ਼ਨਰ ਸੁਸ਼ੀਲ ਚੰਦਰ ਨੂੰ ਜੈਪੁਰ ਅੰਮ੍ਰਿਤਸਰ ਰੇਲ ਗੱਡੀ ਦੇ ਸਟਾਪੇਜ, ਹਰਿਆਣਾ ਐਕਸਪ੍ਰੈੱਸ ਗੱਡੀ ਨੂੰ ਰਾਮਾਂ ਤੱਕ ਕਰਨ, ਰੇਲਵੇ ਪੁਲ ਬਣਾਉਣ ਤੇ ਹੋਰ ਨਵੀਆਂ ਗੱਡੀਆਂ ਦੇ ਚਾਲੂ ਕਰਨ ਦੀ ਮੰਗ ਸਬੰਧੀ ਮੰਗ-ਪੱਤਰ ਦਿੱਤਾ ਗਿਆ ਹੈ। ਇਸ ਸਮੇਂ ਰਾਮਾਂ ਸਟੇਸ਼ਨ ਦੇ ਐੱਸ. ਐੱਸ. ਪ੍ਰਸ਼ਾਤ ਰਾਜਨ ਤੇ ਸਟੇਸ਼ਨ ਮਾਸਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਰੇਲਵੇ ਵਿਭਾਗ ਵੱਲੋਂ ਰਾਮਾਂ ਸਿਰਸਾ ਰੇਲਵੇ ਲਾਈਨ ਦਾ ਬਿਜਲੀਕਰਨ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਰੇਲਵੇ ਸੇਫਟੀ ਕਮਿਸ਼ਨਰ ਸੁਸ਼ੀਲ ਚੰਦਰ ਦੀ ਵਿਸ਼ੇਸ਼ ਟੀਮ ਦੁਆਰਾ ਰੇਲਵੇ ਪ੍ਰਬੰਧਾਂ ਦੀ ਜਾਂਚ ਕੀਤੀ ਗਈ ਹੈ।
ਸਹੁਰਿਆਂ ਵੱਲੋਂ ਕੁੱਟ-ਮਾਰ ਕਰਨ ’ਤੇ 5 ਨਾਮਜ਼ਦ
NEXT STORY