ਪਾਤੜਾਂ (ਸੁਖਦੀਪ ਸਿੰਘ ਮਾਨ)- ਹਲਕਾ ਸੁਤਰਾਣਾ ਦੇ ਪਿੰਡ ਹਮਝੇੜੀ ਵਿਖੇ ਬੀਤੇ ਦਿਨੇ ਇਕ ਬੇਹੱਦ ਦੁੱਖ਼ਦਾਈ ਘਟਨਾ ਵਾਪਰੀ, ਜਿਸ ਨੇ ਖ਼ੁਸ਼ੀਆਂ ਭਰੇ ਦੀਵਾਲੀ ਦੇ ਤਿਉਹਾਰ ਨੂੰ ਗਮ ਵਿੱਚ ਬਦਲ ਦਿੱਤਾ। ਇਥੋਂ ਦੇ ਕਿਸਾਨ ਗੁਲਾਬ ਸਿੰਘ ਪੁੱਤਰ ਬਲਦੇਵ ਸਿੰਘ ਦੇ ਚਾਰ ਕੀਮਤੀ ਪਸ਼ੂ ਤਿੰਨ ਮੱਝਾਂ ਅਤੇ ਇਕ ਬਲਦ ਦੀ ਇਕ ਘੰਟੇ ਦੇ ਅੰਦਰ ਹੀ ਅਚਾਨਕ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮਰਨ ਵਾਲੇ ਪਸ਼ੂਆਂ 'ਚ ਦੋ ਉਹ ਮੱਝਾਂ ਸ਼ਾਮਲ ਸਨ, ਜੋ ਸੂਣ ਵਾਲੀਆਂ ਸਨ ਅਤੇ ਇਕ ਮੱਝ ਤਾਜ਼ਾ ਸੂਈ ਹੋਈ ਸੀ। ਪਸ਼ੂਆਂ ਦੀ ਅਚਾਨਕ ਮੌਤ ਨਾਲ ਕਿਸਾਨ ਗੁਲਾਬ ਸਿੰਘ ਦਾ ਵੱਡਾ ਮਾਲੀ ਨੁਕਸਾਨ ਹੋਇਆ ਹੈ। ਦੀਵਾਲੀ ਮੌਕੇ 'ਤੇ ਵਾਪਰੀ ਇਸ ਘਟਨਾ ਨੇ ਪਰਿਵਾਰ ਨੂੰ ਡੂੰਘਾ ਸਦਮਾ ਪਹੁੰਚਾਇਆ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਪਟਾਕਿਆਂ ਦੀ ਦੁਕਾਨ ਨੂੰ ਲੱਗੀ ਅੱਗ, ਮਚੀ ਹੜਫ਼ਾ-ਦਫ਼ੜੀ, ਟਲਿਆ ਵੱਡਾ ਹਾਦਸਾ
ਘਟਨਾ ਤੋਂ ਬਾਅਦ ਪਸ਼ੂਆਂ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਪਟਿਆਲਾ ਤੋਂ ਡਾਕਟਰਾਂ ਦੀ ਟੀਮ ਪਿੰਡ ਪਹੁੰਚੀ ਅਤੇ ਪੋਸਟਮਾਰਟਮ ਕਰਵਾਇਆ ਗਿਆ ਹੈ। ਡਾਕਟਰਾਂ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਲਗਭਗ ਇਕ ਮਹੀਨੇ 'ਚ ਆਵੇਗੀ, ਜਿਸ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਸਹੀ ਪਤਾ ਲੱਗ ਸਕੇਗਾ।
ਇਸ ਦੁੱਖ਼ਦਾਈ ਘਟਨਾ ਨੂੰ ਲੈ ਕੇ ਇਲਾਕੇ 'ਚ ਸੋਗ ਦੀ ਲਹਿਰ ਹੈ। ਲੋਕਾਂ ਨੇ ਕਿਸਾਨ ਗੁਲਾਬ ਸਿੰਘ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਕਿਸਾਨ ਦੇ ਵੱਡੇ ਨੁਕਸਾਨ ਦੇ ਮੱਦੇਨਜ਼ਰ ਉਸ ਦੀ ਤੁਰੰਤ ਮਾਲੀ ਮਦਦ ਕੀਤੀ ਜਾਵੇ ਤਾਂ ਜੋ ਇਸ ਔਖੀ ਘੜੀ ਵਿੱਚ ਪਰਿਵਾਰ ਨੂੰ ਸਹਾਰਾ ਮਿਲ ਸਕੇ।
ਇਹ ਵੀ ਪੜ੍ਹੋ: ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ! ਕਾਰੋਬਾਰੀ ਦੇ ਘਰ 'ਤੇ ਹੋਈ ਤਾਬੜਤੋੜ ਫਾਇਰਿੰਗ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੇਤਰਹੀਣਾਂ ਤੇ ਦਿਵਿਆਂਗਾਂ ਦੇ ਮੁਫ਼ਤ ਸਫ਼ਰ ਲਈ 84.26 ਲੱਖ ਜਾਰੀ
NEXT STORY