ਤਪਾ ਮੰਡੀ (ਸ਼ਾਮ,ਗਰਗ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਰੀਆਂ ਜੁਝਾਰੂ ਜਨਤਕ ਜਥੇਬੰਦੀਆਂ ਬਿਜਲੀ ਬੋਰਡ ਪੈਨਸ਼ਨਰ ਐਸੋਸੀਏਸ਼ਨ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਬਿਜਲੀ ਸੋਧ ਬਿੱਲ 2025 ਅਤੇ ਸੀਡ ਬਿੱਲ 2025 ਰਾਹੀਂ ਬਿਜਲੀ ਬੋਰਡ ਦੇ ਕੀਤੇ ਜਾ ਰਹੇ ਨਿਜੀਕਰਨ ਅਤੇ ਕਿਸਾਨਾਂ ਤੋਂ ਆਪਣਾ ਬੀਜ਼ ਵਰਤਣ ਵਿਰੁੱਧ ਕੀਤੇ ਜਾ ਰਹੇ ਫੈਸਲਿਆਂ ਸਬੰਧੀ ਵੱਲੋਂ ਸਬ ਗਰਿੱਡ ਤਪਾ ਅੱਗੇ ਧਰਨਾ ਦੇ ਕੇ ਬਿਜਲੀ ਬਿੱਲ 2025 ਅਤੇ ਸੀਡ ਬਿੱਲ 2025 ਦੀਆਂ ਕਾਪੀਆਂ ਗਰਿੱਡ ਅੱਗੇ ਧਰਨਾ ਦੇ ਕੇ ਕਾਪੀਆਂ ਸਾੜੀਆਂ ਗਈਆਂ।
ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਬਿਜਲੀ ਐਕਟ 1948 ਅਧੀਨ ਸਰਕਾਰ ਨੇ ਲੋਕਾਂ ਦੀਆਂ ਸੁੱਖ ਸਹੂਲਤਾਂ ਲਈ ਬਿਜਲੀ ਦਾ ਪ੍ਰਬੰਧ ਕੀਤਾ ਸੀ ਤਾਂ ਕਿ ਜੋ ਇਸ ਦੀ ਬਿਨਾਂ ਕਿਸੇ ਮੁਨਾਫੇ ਨੁਕਸਾਨ ਦੇ ਲੋਕ ਇਹ ਸਸਤੀ ਸਹੂਲਤ ਮਾਣ ਸਕਣ ਤੇ ਇਹ ਅਦਾਰਾ ਲੋਕ ਸੇਵਾ ਦਾ ਅਦਾਰਾ ਰਹੇ।ਇਸ ਦੇ ਢਾਂਚੇ ਨੂੰ ਚਲਾਉਣ ਲਈ ਵਪਾਰਕ ਵਰਤੋਂ ਦੀ ਬਿਜਲੀ ਵਾਸਤੇ ਵੱਖਰੇ ਰੇਟ ਰੱਖੇ ਹੋਏ ਸਨ ਪਰ ਉਸ ਤੋਂ ਬਾਅਦ ਵਿਸਵ ਵਪਾਰ ਸੰਸਥਾ ਦੀਆਂ ਨੀਤੀਆਂ ਤਹਿਤ ਇਸ ਨੂੰ ਵੱਡੇ ਉਦਯੋਗ ਘਰਾਣਿਆਂ ਦੇ ਹੱਥ ਦੇਣ ਲਈ ਬਾਰ ਬਾਰ ਇਸ ਕਾਨੂੰਨ ਵਿੱਚ ਸੋਧਾਂ ਕੀਤੀਆਂ ਗਈਆਂ ਅਤੇ ਇਸ ਨੂੰ ਹੁਣ ਪੂਰੀ ਤਰ੍ਹਾਂ ਨਿੱਜੀ ਹੱਥਾਂ ਚ ਦੇਣ ਲਈ ਕੇਂਦਰ ਸਰਕਾਰ ਨੇ ਪਹਿਲਾਂ ਬਿਜਲੀ ਐਕਟ 2003 ਰਾਹੀਂ ਲੋਕਾਂ ਦੀਆਂ ਸਹੂਲਤਾਂ ਨੂੰ ਛਾਂਗਿਆ।
ਹੁਣ 2025 ਐਕਟ ਅਤੇ ਸੀਡ ਬਿੱਲ 2025 ਨੂੰ ਸੰਸਦ ਦੇ ਸਰਦ ਰੁੱਤ ਵਿੱਚ ਪੇਸ਼ ਕਰਨ ਲਈ ਰਾਹੀਂ ਰਾਹੀਂ ਸੂਬੇ ਦੀਆਂ ਸਰਕਾਰਾਂ ਨੂੰ ਲਾਗੂ ਕਰਨ ਲਈ ਸਲਾਹਾਂ ਮੰਗੀਆਂ ਗਈਆਂ ਹਨ ਜਿਸ ਸੰਬੰਧੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਵੀ ਇਸ ਦਾ ਵਿਰੋਧ ਕਰਨ ਲਈ ਚੁੱਪ ਵਟੀ ਹੋਈ ਹੈ। ਉਹਨਾਂ ਕਿਹਾ ਕਿ ਇਸ ਐਕਟ ਅਧੀਨ ਕੇਂਦਰ ਦੀ ਮੋਦੀ ਸਰਕਾਰ ਸੂਬਿਆਂ ਤੋਂ ਲੋਕਾਂ ਲਈ ਬਿਜਲੀ ਦੀ ਸਹੂਲਤਾਂ ਦੇ ਅਧਿਕਾਰ ਖੋਹ ਕੇ ਕੇਂਦਰ ਸਰਕਾਰ ਆਪਣੇ ਹੱਥ ਵਿੱਚ ਕਰਨ ਲਈ ਰਾਹ ਪੱਧਰਾ ਕਰ ਰਹੀ ਹੈ। ਇਸ ਦੇ ਲਾਗੂ ਹੋਣ ਨਾਲ ਸਾਰਾ ਬਿਜਲੀ ਪ੍ਰਬੰਧ ਨਿੱਜੀ ਹਥਾਂ ਵਿੱਚ ਜਾਣ ਕਾਰਨ ਕੰਪਨੀਆਂ ਵੱਲੋਂ ਬਿਜਲੀ (ਲੋਕਾਂ ਦੀ ਸਾਹ ਰਗ) ਦੀ ਇੰਨੀ ਮਹਿੰਗੀ ਕਰ ਦਿੱਤੀ ਜਾਵੇਗੀ ਕਿ ਗਰੀਬ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ ਅਤੇ ਸਾਰੀਆਂ ਸਬਸਿਡੀਆਂ ਬੰਦ ਹੋਣ ਕਾਰਨ ਖੇਤੀ ਮੋਟਰਾਂ ਲਈ ਮਿਲਦੀ ਮੁਫਤ ਬਿਜਲੀ ਦੀਆਂ ਕੀਮਤਾਂ ਵੀ ਬਹੁਤ ਵੱਧ ਜਾਣਗੀਆਂ ਜੋ ਕਿ ਆਮ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੋ ਜਾਣਗੀਆਂ ਅਤੇ ਕਿਸਾਨ ਜਮੀਨਾਂ ਛੱਡਣ ਲਈ ਮਜਬੂਰ ਹੋ ਜਾਣਗੇ।
ਸਰਕਾਰ ਦੇ ਲੋਕਾਂ ਤੇ ਇਸ ਵੱਡੇ ਹਮਲੇ ਨੂੰ ਰੋਕਣ ਲਈ ਸਿਰਫ ਕਿਸਾਨ, ਮੁਲਾਜ਼ਮ ਜਾਂ ਮਜ਼ਦੂਰ ਜਥੇਬੰਦੀਆਂ ਨਹੀਂ ਰੋਕ ਸਕਦੀਆਂ ਇਸ ਹਮਲੇ ਨੂੰ ਰੋਕਣ ਲਈ ਸਮੂਹ ਕਿਰਤੀ ਲੋਕਾਂ ਨੂੰ ਸੰਘਰਸ ਦੇ ਮੈਦਾਨ ਵਿੱਚ ਅੱਗੇ ਆਉਣਾ ਪਵੇਗਾ ਉਹਨਾਂ ਕਿਹਾ ਕਿ ਇਸ ਦੀ ਤਿਆਰੀ ਲਈ ਪਿੰਡਾਂ ਵਿੱਚ ਘਰ ਘਰ ਪਿੰਡ ਜਗਾਓ ਮੁਹਿੰਮ ਚਲਾਈ ਜਾਵੇਗੀ ।ਉਨਾਂ ਅੱਜ ਦੇ ਸਟੇਜ ਤੋਂ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਕਿ ਇਸ ਹਮਲੇ ਨੂੰ ਰੋਕਣ ਲਈ ਸਮੂਹ ਕਿਰਤੀ ਲੋਕ ਵਹੀਰਾਂ ਘੱਤ ਪਹੁੰਚੇ ਹਨ। ਇਸ ਮੋਕੇ ਜ਼ਿਲ੍ਹਾ ਜਨਰਲ ਜਰਨੈਲ ਸਿੰਘ ਬਦਰਾ, ਜਗਤਾਰ ਸਿੰਘ ਢਿਲਵਾਂ ਸੂਬਾ ਆਗੂ, ਗੁਰਜੰਟ ਸਿੰਘ ਮਾਨਸਾ, ਜੱਗਾ ਸਿੰਘ ਬਦਰਾ,ਦਰਸ਼ਨ ਸਿੰਘ ਮਹਿਤਾ, ਜੀਤ ਸਿੰਘ ਉੱਗੋਕੇ, ਗੁਰੂਜੰਟ ਸਿੰਘ ਧੌਲਾ, ਪਵਿੱਤਰ ਸਿੰਘ ਲਾਲੀ, ਮੋਹਣ ਸਿੰਘ ਰੂੜੇਕ,ਰਾਜ ਸਿੰਘ ਤਪਾ, ਬਿਜਲੀ ਮੁਲਾਜ਼ਮਾਂ ਜਥੇਬੰਦੀਆ ਦੇ ਆਗੂ ਰੂਪ ਚੰਦ ਤਪਾ, ਮੋਹਨ ਸਿੰਘ ਛੀਨਾ, ਮਹਿੰਦਰ ਸਿੰਘ ਰੂੜੇਕੇ, ਰਾਜਵਿੰਦਰ ਸਿੰਘ ,ਔਰਤ ਆਗੂ ਮਨਜੀਤ ਕੌਰ, ਕਰਨੈਲ ਕੌਰ ਕਾਹਨੇਕੇ, ਗਗਨਦੀਪ ਕੌਰ ਧੌਲਾ ਆਦਿ ਆਗੂ ਹਾਜਰ ਸਨ।
ਪੰਜਾਬ 'ਚ ਮੁਫ਼ਤ ਬੱਸ ਯੋਜਨਾ ਵਿਚ ਨਵਾਂ ਵਾਧਾ, ਹੁਣ ਸਕੂਲੀ ਵਿਦਿਆਰਥਣਾਂ ਨੂੰ ਮਿਲਣਗੇ ਵਿਸ਼ੇਸ਼ ਲਾਭ
NEXT STORY