ਦੋਰਾਂਗਲਾ (ਨੰਦਾ)- ਸਰਹੱਦੀ ਖੇਤਰ ਵਿੱਚ ਸਥਿਤ ਪ੍ਰਾਚੀਨ ਸ਼ਿਵ ਮੰਦਰ ਹਰਿਧਾਮ ਦੋਮੂਹਾ ਵਿੱਚ ਵੀ ਮਹਾਂਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਮਹਾਸ਼ਿਵਰਾਤਰੀ ਮੌਕੇ ਮੰਦਿਰਾਂ ਵਿੱਚ ਉਤਸ਼ਾਹ ਦਾ ਮਾਹੌਲ ਸੀ। ਸ਼ਿਵ ਭਗਤਾਂ ਨੇ ਮੰਦਰਾਂ ਵਿੱਚ ਦੁੱਧ, ਬੇਲ ਦੇ ਪੱਤਿਆਂ ਅਤੇ ਫੁੱਲਾਂ ਦੇ ਹਾਰਾਂ ਨਾਲ ਸ਼ਿਵਲਿੰਗ ਦੀ ਪੂਜਾ ਕੀਤੀ। ਸਵੇਰ ਤੋਂ ਹੀ ਸ਼ਰਧਾਲੂ ਦਰਸ਼ਨਾਂ ਲਈ ਕਤਾਰਾਂ ਵਿੱਚ ਖੜ੍ਹੇ ਹਨ।

ਮੰਦਿਰ ਦੇ ਪੁਜਾਰੀ ਅੰਕੁਸ਼ ਸ਼ਾਸਤਰੀ ਨੇ ਕਿਹਾ ਕਿ ਕਿਉਂਕਿ ਇਹ ਭਗਵਾਨ ਸ਼ਿਵ ਦੇ ਵਿਆਹ ਦਾ ਦਿਨ ਹੈ, ਇਸ ਲਈ ਇਸ ਦਿਨ ਸ਼ਿਵਰਾਤਰੀ ਮਨਾਈ ਜਾਂਦੀ ਹੈ। ਇਸ ਦਿਨ, ਭਗਵਾਨ ਸ਼ਿਵ ਅੱਗੇ ਮੱਥਾ ਟੇਕਣ ਵਾਲੇ ਹਰ ਭਗਤ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਇਸ ਮੌਕੇ ਸਵੇਰੇ ਮੰਦਰ ਕਮੇਟੀ ਮੈਂਬਰਾਂ ਵੱਲੋਂ ਕਾਂਵੜੀਆਂ ਦੁਆਰਾ ਲਿਆਂਦਾ ਗਿਆ ਗੰਗਾ ਜਲ ਸ਼ਿਵਲਿੰਗ ਉਪਰ ਚੜ੍ਹਾਇਆ ਗਿਆ।

ਸ਼ਰਧਾਲੂਆਂ ਲਈ ਵੱਡੇ ਪੱਧਰ 'ਤੇ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਗਿਆ । ਹਰੀ ਧਾਮ ਦੋਮੂਹਾ ਸਿਵ ਮੰਦਿਰ ਵਿੱਚ ਆਯੋਜਿਤ ਮੇਲੇ ਵਿੱਚ ਮੰਦਰ ਕਮੇਟੀ ਦੇ ਉੱਪ ਪ੍ਰਧਾਨ ਰਾਜਿੰਦਰ ਕੁਮਾਰ ਟੀਟਾ, ਸਾਬਕਾ ਸਰਪੰਚ ਮਹਿੰਦਰ ਪਾਲ, ਸਰਪੰਚ ਅਜੈ ਕੁਮਾਰ ਸ਼ਰਮਾ ਅਤੇ ਮੰਦਰ ਦੀ ਸਮੂਹ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਮੰਦਿਰ ਕਮੇਟੀ ਵੱਲੋਂ ਵਿਸ਼ਾਲ ਲੰਗਰ ਲਗਾਇਆ ਗਿਆ।
ਇਹ ਵੀ ਪੜ੍ਹੋ : ਪੰਜਾਬ ਪ੍ਰਸ਼ਾਸਨ 'ਚ ਵੱਡਾ ਫੇਰਬਦਲ, 2 DC ਸਣੇ 5 IAS ਤੇ 1 PCS ਦਾ ਤਬਾਦਲਾ
ਨਸ਼ਾ ਪ੍ਰਭਾਵਿਤ ਨੌਜਵਾਨਾਂ ਲਈ ਨਿਵੇਕਲੀ ਪਹਿਲ, ਮਿਲਣਗੇ ਹੁਨਰ ਵਿਕਾਸ ਤੇ ਨੌਕਰੀ ਦੇ ਮੌਕੇ
NEXT STORY