ਮੋਗਾ (ਆਜ਼ਾਦ) : ਪਿੰਡ ਮਾਹਲਾ ਕਲਾਂ ਵਿਚ ਮਾਮੂਲੀ ਝਗੜੇ ਨੂੰ ਲੈ ਕੇ ਹੋਈ ਲੜਾਈ ਵਿਚ ਗੁਰਜੰਟ ਸਿੰਘ ਉਰਫ਼ ਜੰਟਾ ਨੂੰ ਕੁੱਟ-ਮਾਰ ਕਰ ਕੇ ਜ਼ਖਮੀ ਕਰ ਦਿੱਤਾ ਗਿਆ, ਉਸਦੇ ਭਰਾ ਗੋਵਿੰਦ ਸਿੰਘ ਨੂੰ ਵੀ ਗੋਲੀ ਦੇ ਛਰ੍ਹੇ ਲੱਗਣ ਕਾਰਨ ਜ਼ਖਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਮੋਗਾ ਵਿਚ ਦਾਖਲ ਕਰਵਾਉਣਾ ਪਿਆ। ਇਸ ਸਬੰਧੀ ਬਾਘਾ ਪੁਰਾਣਾ ਪੁਲਸ ਨੇ ਪਿੰਡ ਮਾਹਲਾ ਕਲਾਂ ਦੇ ਵਸਨੀਕ ਕਥਿਤ ਦੋਸ਼ੀ ਦਿਲਪ੍ਰੀਤ ਸਿੰਘ ਉਰਫ਼ ਦਿਲਵੀ ਅਤੇ ਯਾਦਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਗੁਰਜੰਟ ਸਿੰਘ ਉਰਫ਼ ਜੰਟਾ ਨੇ ਸ਼ਿਕਾਇਤ ਵਿਚ ਦੱਸਿਆ ਕਿ 9 ਅਕਤੂਬਰ ਨੂੰ ਉਹ ਪਿੰਡ ਮਾਹਲਾ ਕਲਾਂ ਦੇ ਬਰਾੜ ਮੈਡੀਕਲ ਸਟੋਰ ਤੋਂ ਆਪਣੀ ਛੋਟੀ ਧੀ ਜਪ ਕੌਰ ਲਈ ਦਵਾਈ ਲੈਣ ਤੋਂ ਬਾਅਦ ਆਪਣੇ ਮੋਟਰਸਾਈਕਲ ’ਤੇ ਘਰ ਵਾਪਸ ਆ ਰਿਹਾ ਸੀ ਰਸਤੇ ਵਿਚ ਕਥਿਤ ਦੋਸ਼ੀ ਦਿਲਪ੍ਰੀਤ ਸਿੰਘ ਨੇ ਆਪਣੇ ਖਿਡੌਣੇ ਵਾਲੇ ਪਿਸਤੌਲ ਤੋਂ ਪਟਾਕੇ ਚਲਾਏ, ਜੋ ਮੋਟਰਸਾਈਕਲ ਦੇ ਟਾਇਰ ਵਿਚ ਵੱਜਿਆ।
ਇਸ ਦੌਰਾਨ ਜਦੋਂ ਮੈਂ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਉਸਨੇ ਮੈਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਫਿਰ ਮੈਨੂੰ ਫੜ ਲਿਆ ਅਤੇ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਮੈਂ ਜ਼ਖਮੀ ਹੋ ਗਿਆ। ਇਸ ਦੌਰਾਨ ਮੇਰੀ ਛੋਟੀ ਧੀ ਵੀ ਮੋਟਰਸਾਈਕਲ ਤੋਂ ਡਿੱਗ ਪਈ, ‘ਉਸਨੇ ਕਿਹਾ ਕਿ ਜਦੋਂ ਮੇਰੇ ਭਰਾ, ਗੋਬਿੰਦ ਸਿੰਘ ਨੇ ਮੈਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਮੌਜੂਦ ਯਾਦਵਿੰਦਰ ਸਿੰਘ ਨੇ ਪਹਿਲਾਂ ਆਪਣੀ ਪਿਸਤੌਲ ਨਾਲ ਹਵਾ ਵਿਚ ਗੋਲੀ ਚਲਾਈ ਅਤੇ ਫਿਰ ਜ਼ਮੀਨ ਵਿਚ ਗੋਲੀ ਮਾਰ ਦਿੱਤੀ, ਜਿਸ ਦਾ ਸਰਾ ਮੇਰੇ ਭਰਾ ਦੇ ਗਿੱਟੇ ’ਤੇ ਜਾ ਲੱਗਾ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਮੈਨੂੰ ਅਤੇ ਮੇਰੇ ਭਰਾ ਨੂੰ ਸਿਵਲ ਹਸਪਤਾਲ, ਮੋਗਾ ਵਿਚ ਦਾਖਲ ਕਰਵਾਇਆ ਗਿਆ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਗ੍ਰਿਫ਼ਤਾਰੀ ਬਾਕੀ ਹਨ।
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ 121 ਕਿਸਾਨਾਂ ਨੂੰ ਦਿੱਤੀ ਹੜ੍ਹ ਰਾਹਤ ਰਾਸ਼ੀ
NEXT STORY