ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਇਕ ਵਿਅਕਤੀ ਦੀ ਕੁੱਟ-ਮਾਰ ਕਰਨ ’ਤੇ ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਮੁਦੱਈ ਸੁਰਜੀਤ ਸਿੰਘ ਵਾਸੀ ਕਰਮਗਡ਼੍ਹ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦੀ ਲਡ਼ਕੀ ਸਿਮਰਜੀਤ ਕੌਰ ਨੇ ਆਪਣੇ ਪਤੀ ਪਰਮਿੰਦਰ ਸਿਘ ਅਤੇ ਸਹੁਰਾ ਪਰਿਵਾਰ ਖਿਲਾਫ ਮਾਣਯੋਗ ਅਦਾਲਤ ਬਰਨਾਲਾ ’ਚ ਕੇਸ ਦਰਜ ਕੀਤਾ ਹੋਇਆ ਸੀ। ਜਿੱਥੇ ਮਾਣਯੋਗ ਅਦਾਲਤ ਨੇ ਪਰਮਿੰਦਰ ਸਿੰਘ ਨੂੰ ਆਪਣੀ ਪਤਨੀ ਸਿਮਰਜੀਤ ਕੌਰ ਨੂੰ 6500 ਰੁਪਏ ਪ੍ਰਤੀ ਮਹੀਨਾ ਖਰਚ ਦੇਣ ਦਾ ਫੈਸਲਾ ਕੀਤਾ ਗਿਆ ਸੀ। ਅੱਜ ਮੁਦੱਈ ਉਕਤ ਖਰਚਾ ਰਕਮ ਲੈਣ ਲਈ ਅਦਾਲਤ ਬਰਨਾਲਾ ’ਚ ਆਇਆ ਸੀ ਜਿੱਥੇ ਦੋਸ਼ੀਆਨ ਪਰਮਿੰਦਰ ਸਿੰਘ, ਗੁਰਮੀਤ ਸਿੰਘ ਅਤੇ ਬਚਿੱਤਰ ਸਿੰਘ ਵਾਸੀਆਨ ਬਾਪਲਾ ਜ਼ਿਲਾ ਸੰਗਰੂਰ ਨੇ ਮੁਦੱਈ ਦੀ ਕੁੱਟ-ਮਾਰ ਕੀਤੀ ਅਤੇ ਧਮਕੀਆਂ ਦਿੱਤੀਆਂ।
ਭੇਤਭਰੀ ਹਾਲਤ ’ਚ ਅੱਗ ਨਾਲ ਸਡ਼ੇ ਕਿੰਨਰ ਭੋਲੀ ਉਰਫ ਰਾਜੂ ਮਹੰਤ ਨੇ ਜ਼ਖਮਾਂ ਦੀ ਤਾਬ ਨਾ ਝਲਦਿਆਂ ਤੋਡ਼ਿਆ ਦਮ
NEXT STORY