ਮੋਗਾ,(ਆਜ਼ਾਦ)- ਮੋਗਾ ਨਿਵਾਸੀ ਇਕ ਅੌਰਤ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਦੇ ਦੂਜੇ ਮੈਂਬਰਾਂ ’ਤੇ ਦਾਜ ਖਾਤਰ ਉਸ ਨੂੰ ਕੁੱਟ-ਮਾਰ ਕਰ ਕੇ ਉਸ ਦੀ ਨ੍ਹੰਨੀ ਬੱਚੀ ਸਮੇਤ ਘਰੋਂ ਬਾਹਰ ਕੱਢਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੀਡ਼ਤਾ ਨੇ ਕਿਹਾ ਕਿ ਉਸ ਦਾ ਵਿਆਹ 28 ਫਰਵਰੀ, 2015 ਨੂੰ ਰਮਨਦੀਪ ਸਿੰਘ ਪੁੱਤਰ ਹਰਪਾਲ ਸਿੰਘ ਨਿਵਾਸੀ ਪਿੰਡ ਮੌਡ਼ ਨਾਭਾ (ਬਰਨਾਲਾ) ਨਾਲ ਧਾਰਮਕ ਰੀਤੀ- ਰਿਵਾਜਾਂ ਅਨੁਸਾਰ ਹੋਇਆ ਸੀ। ਵਿਆਹ ਸਮੇਂ ਮੇਰੇ ਮਾਪਿਆਂ ਨੇ ਮੇਰੇ ਪਤੀ ਦੀ ਝੋਲੀ ’ਚ 6 ਲੱਖ ਰੁਪਏ ਨਕਦ ਦੇ ਇਲਾਵਾ ਹੈਸੀਅਤ ਅਨੁਸਾਰ ਦਾਜ ਵੀ ਦਿੱਤਾ। ਵਿਆਹ ਦੇ ਕੁੱਝ ਸਮੇਂ ਬਾਅਦ ਹੀ ਮੇਰਾ ਪਤੀ ਤੇ ਮੇਰੀ ਸੱਸ ਦੇ ਇਲਾਵਾ ਹੋਰ ਸਹੁਰੇ ਪਰਿਵਾਰ ਦੇ ਮੈਂਬਰ ਦਾਜ ਅਤੇ ਮਾਪਿਆਂ ਤੋਂ ਪੈਸੇ ਲਿਆਉਣ ਲਈ ਮੈਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਏ ਅਤੇ ਕਈ ਵਾਰ ਮੇਰੀ ਕੁੱਟ-ਮਾਰ ਵੀ ਕੀਤੀ ਗਈ। ਉਸ ਨੇ ਵਿਆਹ ਤੋਂ ਬਾਅਦ ਡੀ.ਐੱਮ.ਸੀ. ਲੁਧਿਆਣਾ ਵਿਚ ਬੱਚੀ ਨੂੰ ਜਨਮ ਦਿੱਤਾ, ਜਦੋਂ ਉਸ ਦੀ ਸੱਸ ਬੱਚੀ ਨੂੰ ਵੇਖਣ ਲਈ ਆਈ ਤਾਂ ਉਹ ਮੇਰੇ ਨਾਲ ਝਗਡ਼ਾ ਕਰਨ ਲੱਗ ਪਈ ਤੇ ਕਿਹਾ ਕਿ ਸਾਨੂੰ ਲਡ਼ਕਾ ਚਾਹੀਦਾ ਸੀ ਅਤੇ ਮੇਰੀ ਬਹੁਤ ਬੇਇੱਜ਼ਤੀ ਕੀਤੀ। ਪੀਡ਼ਤਾ ਨੇ ਕਿਹਾ ਕਿ ਮੇਰੇ ਪਤੀ ਨੇ ਮੇਰੇ ਮਾਪਿਆਂ ਤੋਂ ਇਕ ਲੱਖ ਰੁਪਏ ਰੋਟਾਵੇਟਰ ਲਈ ਵੀ ਲਏ ਸਨ। ਅਚਾਨਕ ਮੇਰੀ ਬੱਚੀ ਬੀਮਾਰ ਹੋ ਗਈ ਪਰ ਮੇਰੇ ਪਤੀ ਤੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੇ ਇਲਾਜ ਲਈ ਕੋਈ ਪੈਸਾ ਨਹੀਂ ਦਿੱਤਾ ਅਤੇ ਮੇਰੀ ਕੁੱÎਟ-ਮਾਰ ਕਰਨ ਲੱਗ ਪਏ, ਜਿਸ ’ਤੇ ਮੈਂ ਆਪਣੇ ਪਿਤਾ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਇਸ ਬਾਰੇ ਦੱਸਿਆ ਤਾਂ ਅਸੀਂ ਥਾਣਾ ਸਹਿਣਾ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ ਅਤੇ ਪੁਲਸ ਦੀ ਹਾਜ਼ਰੀ ਵਿਚ ਉਹ ਮੈਨੂੰ ਨਾਲ ਲੈ ਆਏ। ਇਸ ਤਰ੍ਹਾਂ ਮੈਨੂੰ ਮੇਰੇ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੇ ਕੁੱਟ-ਮਾਰ ਕਰ ਕੇ ਨ੍ਹੰਨੀ ਬੱਚੀ ਸਮੇਤ ਘਰੋਂ ਬਾਹਰ ਕੱਢ ਦਿੱਤਾ ਅਤੇ ਦਾਜ ਦਾ ਸਾਰਾ ਸਾਮਾਨ ਵੀ ਹਡ਼ੱਪ ਲਿਆ।
ਕੀ ਹੋਈ ਪੁਲਸ ਕਾਰਵਾਈ
ਇਸ ਮਾਮਲੇ ਦੀ ਜਾਂਚ ਡੀ.ਐੱਸ.ਪੀ.ਆਈ. ਮੋਗਾ ਵੱਲੋਂ ਕੀਤੀ ਗਈ। ਜਾਂਚ ਸਮੇਂ ਜਾਂਚ ਅਧਿਕਾਰੀ ਨੇ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਦੇ ਬਾਅਦ ਪੀੜਤਾ ਦੇ ਬਿਆਨ ਸਹੀ ਪਾਏ ਜਾਣ ’ਤੇ ਉਸ ਦੇ ਪਤੀ ਰਮਨਦੀਪ ਸਿੰਘ ਅਤੇ ਸੱਸ ਰਾਜਵੀਰ ਕੌਰ ਖਿਲਾਫ ਥਾਣਾ ਸਿਟੀ ਮੋਗਾ ਵਿਚ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਹੌਲਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪ਼ਰ ਉਹ ਪੁਲਸ ਦੇ ਕਾਬੂ ਨਹੀਂ ਆ ਸਕੇ, ਜਲਦ ਹੀ ਉਹ ਪੁਲਸ ਦੇ ਕਾਬੂ ਆ ਜਾਣਗੇ।
ਲੁਧਿਆਣਾ-ਫਿਰੋਜ਼ਪੁਰ ਰੂਟ ’ਤੇ ਚੱਲਣ ਵਾਲੀਆਂ ਦੋ ਪੈਸੰਜਰ ਟ੍ਰੇਨਾਂ ਰੱਦ
NEXT STORY