ਲੁਧਿਆਣਾ (ਅਸ਼ੋਕ)– ਅੱਜ ਦੇ ਸਮੇਂ ’ਚ ਗਰੀਬਾਂ ਦੀ ਹਾਲਤ ਵੈਸੇ ਹੀ ਬਹੁਤ ਖਸਤਾ ਹੋ ਗਈ ਹੈ, ਉੱਪਰੋਂ ਗਰੀਬਾਂ ਦੇ ਲਈ ਸਰਕਾਰੀ ਰਾਸ਼ਨ ਦੀ ਵਿਵਸਥਾ ’ਚ ਵੀ ਧਾਂਦਲੀ ਹੋ ਰਹੀ ਹੈ। ਇਸ ਤਰ੍ਹਾਂ ਦਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਵਾਰਡ ਨੰ. 84 ’ਚ ਪੈਂਦੇ ਚਾਂਦ ਸਿਨੇਮਾ ਨੇੜੇ ਇਕ ਡਿਪੂ ਹੋਲਡਰ ਵੱਲੋਂ ਗਰੀਬਾਂ ਦੇ ਰਾਸ਼ਨ ਕਾਰਡ ਦੇ ਨਵੇਂ ਮੈਂਬਰ ਦਰਜ ਕਰਨ ਅਤੇ ਪਰਿਵਾਰ ਦੇ ਮੈਂਬਰ ਦੀ ਕੇ.ਵਾਈ.ਸੀ. ਕਰਵਾਉਣ ਨੂੰ ਲੈ ਕੇ ਪੈਸੇ ਲਏ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਕ ਮੈਂਬਰ ਲਈ ਕੇ.ਵਾਈ.ਸੀ. ਕਰਨ ਦੇ 180 ਰੁਪਏ ਲਏ ਜਾ ਰਹੇ ਹਨ।
ਇਹ ਦੱਸਣਾ ਜ਼ਰੂਰੀ ਹੈ ਕਿ ਇਸ ਡਿਪੂ ਹੋਲਡਰ ’ਤੇ ਪਹਿਲਾਂ ਵੀ ਗਰੀਬਾਂ ਨੂੰ ਕਣਕ ਘੱਟ ਦੇਣ ਦੇ ਦੋਸ਼ ਵੀ ਲਗਾਏ ਜਾ ਰਹੇ ਸਨ। ਇਸ ਡਿਪੂ ਹੋਲਡਰ ਦਾ ਕਹਿਣਾ ਹੈ ਕਿ ਨਵੇਂ ਮੈਂਬਰ ਕਾਰਡ ’ਚ ਦਰਜ ਕਰਨ ਅਤੇ ਉਨ੍ਹਾਂ ਦੇ ਕੇ.ਵਾਈ.ਸੀ. ਕਰਵਾਉਣ ਦੇ ਪੈਸੇ ਦੇਣੇ ਹੀ ਪੈਣਗੇ, ਨਹੀਂ ਤਾਂ ਕੇ.ਵਾਈ.ਸੀ. ਨਹੀਂ ਹੋਵੇਗੀ ਅਤੇ ਉਸ ਤੋਂ ਬਿਨਾਂ ਕਿਸੇ ਵੀ ਕਾਰਡਧਾਰਕ ਨੂੰ ਰਾਸ਼ਨ ਨਹੀਂ ਮਿਲੇਗਾ। ਹੋਰ ਤਾਂ ਹੋਰ ਡਿਪੂ ਹੋਲਡਰ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਬਾਰਦਾਨਾ ਅਤੇ ਵੇਸਟ ਦੀ ਵਜ੍ਹਾ ਨਾਲ ਕਣਕ ਘੱਟ ਹੀ ਮਿਲੇਗੀ।
ਇਹ ਵੀ ਪੜ੍ਹੋ- 'ਫੋਕੀ ਟੌਹਰ' ਬਣਾਉਣ ਲਈ ਖ਼ਰੀਦ ਲਿਆਇਆ 'ਨਕਲੀ' ਬੰਦੂਕ, ਗੁਆਂਢੀਆਂ ਨੇ ਪੁਲਸ ਬੁਲਾ ਕੇ ਕਰਵਾ'ਤੇ ਹੱਥ ਖੜ੍ਹੇ
ਇਸ ਸਬੰਧ ’ਚ ਏ.ਡੀ.ਐੱਫ.ਐੱਸ.ਓ. ਦਮਨਜੀਤ ਕੌਰ ਨਾਲ ਫੋਨ ’ਤੇ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਮੈਂ ਹੁਣ ਛੁੱਟੀ ’ਤੇ ਹਾਂ ਅਤੇ ਕੇ.ਵਾਈ.ਸੀ. ਕਰਨ ਲਈ ਕਿਸੇ ਵੀ ਡਿਪੂ ਹੋਲਡਰ ਨੂੰ ਪੈਸੇ ਲੈਣ ਲਈ ਨਹੀਂ ਕਿਹਾ ਗਿਆ। ਰਹੀ ਗੱਲ ਨਵੇਂ ਮੈਂਬਰ ਕਾਰਡ ’ਚ ਦਰਜ ਕਰਨ ਦੀ, ਤਾਂ ਫਿਲਹਾਲ ਪੁਰਾਣੇ ਮੈਂਬਰ ਜਿਸ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਨਾਂ ਕੈਂਸਲ ਕਰਨ ਲਈ ਕੇ.ਵਾਈ.ਸੀ. ਕੀਤੀ ਜਾ ਰਹੀ ਹੈ। ਨਵੇਂ ਮੈਂਬਰ ਕਿਸੇ ਵੀ ਤਰੀਕੇ ਨਾਲ ਦਰਜ ਨਹੀਂ ਹੋ ਸਕਦੇ।
ਇਹ ਵੀ ਪੜ੍ਹੋ- ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਫ਼ੋਨ ਕਿਨਾਰੇ 'ਤੇ ਰੱਖ ਨੌਜਵਾਨ ਨੇ Niagara Falls 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੋਦੀ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਉਪਰਾਲੇ ਕਰ ਰਹੀ : ਕੇਂਦਰੀ ਖੇਤੀਬਾੜੀ ਮੰਤਰੀ
NEXT STORY