ਫਿਰੋਜ਼ਪੁਰ (ਮਲਹੋਤਰਾ)– ਸੰਸਥਾਨ ਤੋਂ ਕਲਾਸ ਖਤਮ ਹੋਣ ਤੋਂ ਬਾਅਦ ਆਪਣੇ ਪਿਤਾ ਨਾਲ ਮੋਟਰਸਾਈਕਲ ’ਤੇ ਘਰ ਵਾਪਸ ਆ ਰਹੀ ਲਡ਼ਕੀ ਤੋਂ ਮੋਟਰਸਾਈਕਲ ’ਤੇ ਸਵਾਰ 2 ਲੁਟੇਰੇ ਪਰਸ ਖੋਹ ਕੇ ਫਰਾਰ ਹੋ ਗਏ। ਘਟਨਾ ਸ਼ਨੀਵਾਰ ਦੁਪਹਿਰ ਮੋਦੀ ਮਿੱਲ ਦੇ ਨੇਡ਼ੇ ਹੋਈ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਹਰੀ ਸਿੰਘ ਨੇ ਦੱਸਿਆ ਕਿ ਉਹ ਆਪਣੀ ਧੀ ਰਾਜਨਦੀਪ ਕੌਰ ਨੂੰ ਵੈੱਬਸਟਰ ਇੰਸਟੀਚਿਊਟ ਤੋਂ ਕਲਾਸ ਖਤਮ ਹੋਣ ਤੋਂ ਬਾਅਦ ਮੋਟਰਸਾਈਕਲ ’ਤੇ ਘਰ ਲਿਆ ਰਿਹਾ ਸੀ ਤਾਂ ਮੋਦੀ ਮਿੱਲ ਦੇ ਕੋਲ ਮੋਟਰਸਾਈਕਲ ’ਤੇ ਆਏ 2 ਲੁਟੇਰਿਅਾਂ ਨੇ ਉਸ ਦੀ ਧੀ ਦਾ ਪਰਸ ਝਪਟ ਲਿਆ। ਪਰਸ ’ਚ ਆਈਫੋਨ ਤੇ ਕੁਝ ਨਕਦੀ ਸੀ। ਥਾਣਾ ਸਿਟੀ ਦੇ ਏ. ਐੱਸ. ਆਈ. ਦਲੀਪ ਕੁਮਾਰ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਇਸ ਘਟਨਾ ਨੂੰ ਹਰਪ੍ਰੀਤ ਸਿੰਘ ਤੇ ਜਰਮਨ ਸਿੰਘ ਦੋਵੇਂ ਵਾਸੀ ਪਿੰਡ ਵਾਹਕੇ ਵੱਲੋਂ ਅੰਜਾਮ ਦੇਣਾ ਪਾਇਆ ਗਿਆ ਹੈ। ਉਨ੍ਹਾਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੀ ਭਾਲ ਜਾਰੀ ਹੈ।
ਅਬੋਹਰ, (ਜ. ਬ.)–ਬੀਤੇ ਦਿਨ ਅਬੋਹਰ ਦੀ ਗਲੀ ਨੰਬਰ 14 ਵਿਖੇ ਇਕ ਅਧਿਆਪਕਾ ਤੋਂ 2 ਲੁਟੇਰੇ ਪਰਸ ਖੋਹ ਕੇ ਫਰਾਰ ਹੋ ਗਏੇ। ਇਸ ਮਾਮਲੇ ’ਚ ਨਗਰ ਥਾਣਾ ਨੰਬਰ 1 ਦੀ ਪੁਲਸ ਨੇੇ ਦੋ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਅਧਿਆਪਕਾ ਕਿਰਨ ਗਾਵਡ਼ੀ ਨੇ ਪੁਲਸ ਨੂੰ ਦੱਸਿਆ ਕਿ ਉਹ ਬੀਤੇ ਦਿਨ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਘਰ ਜਾ ਰਹੀ ਸੀ ਕਿ ਗਲੀ ਨੰਬਰ 14 ਵਿਖੇ ਮੋਟਰਸਾਈਕਲ ’ਤੇ ਆਏ 2 ਨੌਜਵਾਨ ਖੁਸ਼ਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਗੁਰੂ ਕ੍ਰਿਪਾ ਨਗਰੀ ਅਬੋਹਰ ਤੇ ਜਸਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪੰਜਪੀਰ ਨਗਰ ਉਸ ਦਾ ਪਰਸ ਖੋਹ ਕੇ ਲੈ ਗਏ। ਅਧਿਆਪਕਾ ਮੁਤਾਬਕ ਪਰਸ ’ਚ ਨਕਦੀ, ਇਕ ਮੋਬਾਇਲ ਅਤੇ ਜ਼ਰੂਰੀ ਕਾਗਜ਼ਾਤ ਸਨ।
ਬੀਮਾਰ ਭੇਡਾਂ ਦਾ ਮਾਸ ਵੇਚ ਕੇ ਲੋਕਾਂ ਨੂੰ ਬੀਮਾਰੀਅਾਂ ਦੀ ਸੌਗਾਤ ਦੇ ਰਹੇ ਦੁਕਾਨਦਾਰ
NEXT STORY