ਤਪਾ ਮੰਡੀ, (ਸ਼ਾਮ)- ਸ਼ਹਿਰ ਦੇ ਅੰਦਰਲੇ ਬੱਸ ਸਟੈਂਡ ਕੋਲ ਪਾਣੀ ਵਾਲੀ ਟੈਂਕੀ ਕੋਲ ਬਣਾਏ ਕੂਡ਼ਾ ਡੰਪ ’ਚੋਂ ਆ ਰਹੀ ਬਦਬੂ ਕਾਰਨ ਪ੍ਰੇਸ਼ਾਨ ਨੇਡ਼ਲੇ ਦੁਕਾਨਦਾਰਾਂ ਵੱਲੋਂ ਹਲਕਾ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੂੰ ਬੁਲਾ ਕੇ ਮੌਕਾ ਦਿਖਾਇਆ ਗਿਆ। ਇਸ ਮੌਕੇ ਦੁਕਾਨਦਾਰਾਂ ਅਤੇ ਟੈਕਸੀ ਚਾਲਕਾਂ ਨੇ ਸ਼ਿਕਾਇਤ ਕਰਦਿਆਂ ਦੱਸਿਆ ਕਿ ਇਸ ਕੂਡ਼ੇ ਕੋਲ ਆ ਕੇ ਬੇਸਹਾਰਾ ਪਸ਼ੂ ਇਕੱਠੇ ਹੋ ਜਾਂਦੇ ਹਨ ਜੋ ਆਪਸ ’ਚ ਭਿਡ਼ਨ ਲੱਗ ਪੈਂਦੇ ਹਨ, ਜਿਨ੍ਹਾਂ ਕਰਕੇ ਕਈ ਵਾਰ ਟੈਕਸੀ ਸਟੈਂਡ ਵਿਚ ਖਡ਼੍ਹੀਆਂ ਗੱਡੀਆਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ ਪਰ ਕਿਸੇ ਵੀ ਸਰਕਾਰੀ ਅਧਿਕਾਰੀ ਦੇ ਕੰਨ ’ਤੇ ਜੂੰ ਨਹੀਂ ਸਰਕੀ। ਇਸ ਸਮੇਂ ਮੀਤ ਹੇਅਰ ਵੱਲੋਂ ਮੌਜੂਦ ਲੋਕਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਗਿਆ ਕਿ ਉਹ ਇਸ ਮਸਲੇ ’ਤੇ ਡੀ. ਸੀ. ਸਾਹਿਬ ਨੂੰ ਮਿਲ ਕੇ ਜਲਦ ਹੱਲ ਕਰਵਾਉਣਗੇ। ਨਗਰ ਕੌਂਸਲ ਦੇ ਇਕ ਕਰਮਚਾਰੀ ਦਾ ਕਹਿਣਾ ਹੈ ਕਿ ਇਸ ਥਾਂ ’ਤੇ ਲੱਗੇ ਕੂਡ਼ੇ ਦੇ ਢੇਰ ਨਾਲੋਂ-ਨਾਲ ਚੁੱਕ ਕੇ ਬਾਹਰ ਸੁੱਟੇ ਜਾ ਰਹੇ ਹਨ ਤਾਂ ਜੋ ਕਿਸੇ ਨੂੰ ਮੁਸ਼ਕਲ ਪੇਸ਼ ਨਾ ਆਏ।
ਸਡ਼ਕ ਹਾਦਸੇ ’ਚ ਮੋਟਰਸਾਈਕਲ ਸਵਾਰ ਜ਼ਖਮੀ
NEXT STORY