ਮੂਨਕ/ਖਨੌਰੀ (ਗਰਗ) - ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਵੱਲੋਂ ਅੱਜ ਹਲਕਾ ਲਹਿਰਾ ਦੇ ਇਲਾਕੇ ਮੂਨਕ, ਖਨੌਰੀ ਸਮੇਤ 30 ਪਿੰਡਾਂ ’ਚ ਆਏ ਹੜ੍ਹਾਂ ਦੇ ਕਾਰਨ ਹੋਏ ਨੁਕਸਾਨ ਅਤੇ ਹੜ੍ਹ ਆਉਣ ਦੇ ਕਾਰਨਾਂ ਦਾ ਜਾਇਜ਼ਾ ਲੈਣ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਪਿੰਡ ਮਕੋਰੜ ਸਾਹਿਬ ਦੇ ਘੱਗਰ ਦੇ ਪੁਲ ’ਤੇ ਪਹੁੰਚੇ ਗਵਰਨਰ ਬਨਵਾਰੀ ਲਾਲ ਪਰੋਹਿਤ ਨੂੰ ਹਲਕਾ ਵਿਧਾਇਕ ਐਡਵੋਕੇਟ ਵਰਿੰਦਰ ਗੋਇਲ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਾਵਾਲ ਵੱਲੋਂ ਘੱਗਰ ਦਰਿਆ ’ਚ ਆਉਂਦੇ ਹੜ੍ਹਾਂ ਦੇ ਕਾਰਨ ਅਤੇ ਚੱਲ ਰਹੇ ਰਾਹਤ ਕਾਰਜਾਂ ਦੀ ਜਾਣਕਾਰੀ ਦਿੱਤੀ ਗਈ।
ਇਹ ਵੀ ਪੜ੍ਹੋ : ਦੁਨੀਆ ਦੇ ਅਮੀਰਾਂ ਦੀ ਟਾਪ-20 ਦੀ ਸੂਚੀ 'ਚ ਸ਼ਾਮਲ ਹੋਏ ਗੌਤਮ ਅਡਾਨੀ, ਇਕ ਦਿਨ 'ਚ ਕਮਾਏ 3 ਅਰਬ ਡਾਲਰ
ਵਿਧਾਇਕ ਗੋਇਲ ਨੇ ਗਵਰਨਰ ਨੂੰ ਦੱਸਿਆ ਕਿ ਖਨੌਰੀ ਤੋਂ ਪਿੱਛੇ ਘੱਗਰ ਦਰਿਆ ਦੀ ਚੌੜਾਈ 598 ਹੈ ਅਤੇ ਮਕੋਰੜ ਸਾਹਿਬ ਦੇ ਕੋਲ 198 ਫੁੱਟ ਰਹਿ ਜਾਂਦੀ ਹੈ, ਜੋ ਕਿ ਹਲਕੇ ’ਚ ਹੜ੍ਹਾਂ ਦਾ ਵੱਡਾ ਕਾਰਨ ਬਣਦੀ ਹੈ, ਦੂਜੇ ਪਾਸੇ ਘੱਗਰ ਦਰਿਆ ਨੂੰ ਸੈਂਟਰਲਾਇਜ਼ ਕਰਨ ਲਈ ਹਰਿਆਣਾ ਸਰਕਾਰ ਸਹਿਯੋਗ ਨਹੀਂ ਕਰ ਰਹੀ। ਉਨ੍ਹਾਂ ਨੇ ਗਵਰਨਰ ਸਾਹਿਬ ਤੋਂ ਮੰਗ ਕੀਤੀ ਕਿ ਹਲਕਾ ਲਹਿਰਾਂ ਨਾਲ ਲੱਗਦੀ ਹਰਿਆਣੇ ਦੀ ਹੱਦ ’ਚ ਡੈਮ ਬਣਾਇਆ ਜਾਵੇ, ਤਾਂ ਜੋ ਲਹਿਰਾ ਹਲਕੇ ਨੂੰ ਹੜ੍ਹਾਂ ਤੋਂ ਬਚਾਇਆ ਜਾਵੇ ਅਤੇ ਹੜ੍ਹਾਂ ਦੇ ਪਾਣੀ ਨੂੰ ਵਰਤੋਂ ’ਚ ਲਿਆਂਦਾ ਜਾਵੇ।
ਇਹ ਵੀ ਪੜ੍ਹੋ : ਸਪਾਈਸਜੈੱਟ ਜਹਾਜ਼ ਦੇ ਇੰਜਣ ’ਚ ਲੱਗੀ ਅੱਗ, ਨਿਕਲਣ ਲੱਗੀਆਂ ਲਪਟਾਂ, ਮਚੀ ਹਫ਼ੜਾ-ਦਫ਼ੜੀ
ਦੌਰੇ ਦੌਰਾਨ ਗਵਰਨਰ ਵੱਲੋਂ ਵਿਧਾਇਕ ਗੋਇਲ ਕੋਲੋਂ ਘੱਗਰ ਦਰਿਆ ਸਬੰਧੀ ਵਿਸ਼ੇਸ਼ ਤੌਰ ’ਤੇ ਜਾਣਕਾਰੀ ਹਾਸਲ ਕੀਤੀ ਗਈ। ਦੂਜੇ ਪਾਸੇ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਾਵਾਲ ਵਲੋਂ ਗਵਰਨਰ ਨੂੰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਮਦਦ ਲਈ ਪਹੁੰਚਾਈ ਜਾ ਰਹੀ ਰਾਹਤ ਸਮੱਗਰੀ ਅਤੇ ਚੱਲ ਰਹੇ ਰਾਹਤ ਕਾਰਜਾਂ ਦੀ ਜਾਣਕਾਰੀ ਦਿੱਤੀ ਗਈ। ਗਵਰਨਰ ਵੱਲੋਂ ਵਿਧਾਇਕ ਗੋਇਲ ਅਤੇ ਡਿਪਟੀ ਕਮਿਸ਼ਨਰ ਵੱਲੋਂ ਦਿੱਤੀ ਗਈ ਜਾਣਕਾਰੀ ਨੂੰ ਪੂਰੀ ਗੰਭੀਰਤਾ ਨਾਲ ਸੁਣਿਆ ਗਿਆ।
ਇਹ ਵੀ ਪੜ੍ਹੋ : ਭਾਰਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਤੋਂ ਘਬਰਾਏ ਅਮਰੀਕਾ 'ਚ ਰਹਿੰਦੇ Indians, ਸ਼ਾਪਿੰਗ ਮਾਲ 'ਚ ਲੱਗੀ ਭੀੜ (ਵੀਡੀਓ)
ਪੰਜਾਬ ਸਰਕਾਰ ਕੁਝ ਕਰੇ , ਮੈਂ ਮਦਦ ਕਰਾਂਗਾ : ਗਵਰਨਰ
ਦੌਰੇ ਦੌਰਾਨ ਵਿਧਾਇਕ ਗੋਇਲ ਵੱਲੋਂ ਗਵਰਨਰ ਨੂੰ ਦਿੱਤੀ ਜਾ ਰਹੀ ਜਾਣਕਾਰੀ ਦੌਰਾਨ ਗਵਰਨਰ ਨੇ ਵਿਧਾਇਕ ਨੂੰ ਕਿਹਾ ਕਿ ਤੁਸੀਂ ਵਿਧਾਇਕ ਹੋ। ਤੁਸੀਂ ਜਾਂ ਤੁਹਾਡੀ ਸਰਕਾਰ ਕੁੱਝ ਕਰੇ, ਮੈਂ ਤੁਹਾਡੀ ਮਦਦ ਕਰਾਂਗਾ। ਇਸ ਮੌਕੇ ਉਨ੍ਹਾਂ ਨੇ ਹਰਿਆਣਾ ਵਿੱਚ ਡੈਮ ਬਣਾਉਣ ਦੇ ਮਾਮਲੇ ਨੂੰ ਵੀ ਗੰਭੀਰਤਾ ਨਾਲ ਸੁਣਿਆ ਅਤੇ ਮਦਦ ਦਾ ਭਰੋਸਾ ਦਿਵਾਇਆ।
ਇਹ ਵੀ ਪੜ੍ਹੋ : ਅੰਬਾਨੀ ਦੀ ਡੇਟਾ ਸੈਂਟਰ ਦੇ ਕਾਰੋਬਾਰ 'ਚ ਐਂਟਰੀ, ਬਰੁਕਫੀਲਡ ਨਾਲ ਕੀਤੀ ਸਾਂਝੇਦਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
22 ਸਾਲਾ ਬਿਊਟੀਸ਼ੀਅਨ ਨੂੰ ਸੱਪ ਨੇ ਡੱਸਿਆ, ਮਣਕਾ ਲਵਾਉਣ ਸਪੇਰੇ ਕੋਲ ਲੈ ਗਿਆ ਪਰਿਵਾਰ, ਅੰਤ ਹੋਈ ਮੌਤ
NEXT STORY