ਲੁਧਿਆਣਾ (ਮੁੱਲਾਂਪੁਰੀ)- ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਸੰਸਦੀ ਸਕੱਤਰ ਹਰੀਸ਼ ਰਾਏ ਢਾਂਡਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਪੰਜਾਬ ਦੀਆਂ ਚਾਰ ਜ਼ਿਮਨੀ ਚੋਣਾ ਨਾ ਲੜੇ ਜਾਣ ਦੇ ਫੈਸਲੇ ’ਤੇ ‘ਜਗ ਬਾਣੀ’ ਵੱਲੋਂ ਲਏ ਪ੍ਰਤੀਕਰਮ ’ਤੇ ਕਿਹਾ ਕਿ ਚੰਗਾ ਹੁੰਦਾ ਜੇਕਰ ਸ਼੍ਰੋਮਣੀ ਅਕਾਲੀ ਦਲ ਚਾਰੇ ਚੋਣਾਂ ਲੜਦਾ ਕਿਉਂਕਿ ਵਰਕਰ ਕਿੱਥੇ ਜਾਣਗੇ। ਇਸ ਨਾਲ ਵਰਕਰਾਂ ਦਾ ਜੋਸ਼ ਮੱਠਾ ਪੈ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਮਾਮਲੇ ਦੇ ਮਾਸਟਰਮਾਈਂਡ ਬਾਰੇ ਕੈਨੇਡਾ ਤੋਂ ਪਰਤੇ ਹਾਈ ਕਮਿਸ਼ਨਰ ਦਾ ਵੱਡਾ ਖ਼ੁਲਾਸਾ
ਉਨ੍ਹਾਂ ਕਿਹਾ ਕਿ ਉਹ ਬਿਕਰਮ ਸਿੰਘ ਮਜੀਠੀਆ ਦੇ ਚੋਣ ਲੜਨ ਵਾਲੇ ਤਰਕ ਨਾਲ ਸਹਿਮਤ ਹਨ ਅਤੇ ਉਨ੍ਹਾਂ ਦੀ ਵੀ ਨਿੱਜੀ ਰਾਏ ਸੀ ਕਿ ਚੋਣਾਂ ਲੜੀਆਂ ਜਾਣ ਪਰ ਪਾਰਟੀ ਨੇ ਹੁਣ ਜੋ ਚੋਣਾਂ ਨਾ ਲੜਨ ਦਾ ਫੈਸਲਾ ਲੈ ਲਿਆ ਹੈ, ਸਾਨੂੰ ਇਹ ਹੁਕਮ ਮੰਨਣਾ ਪੈਣਾ ਹੈ। ਉਹ ਅੱਗੇ ਵੀ ਕਿਹਾ ਕਿ ਪਾਰਟੀਆਂ ਨੂੰ ਚੋਣਾਂ ’ਚ ਤੱਕੜੇ ਹੋ ਕੇ ਮੁਕਾਬਲੇ ’ਚ ਕੁੱਦਣਾ ਚਾਹੀਦਾ ਸੀ। ਹਾਰ-ਜਿੱਤ ਦੀ ਗੱਲ ਨਹੀਂ ਹੁੰਦੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਦੀ ਸਸਪੈਂਡਿਡ ਮਹਿਲਾ SHO ਦਾ ਸਨਸਨੀਖੇਜ਼ ਖ਼ੁਲਾਸਾ
NEXT STORY