ਤਲਵੰਡੀ ਸਾਬੋ,(ਮੁਨੀਸ਼)— ਪੁਲਸ ਨੇ ਹਰਿਆਣਾ ਸੂਬੇ 'ਚੋਂ ਸ਼ਰਾਬ ਦੀਆਂ 25 ਪੇਟੀਆਂ ਲਿਆ ਰਹੇ ਦੋ ਕਾਰ ਸਵਾਰਾਂ ਨੂੰ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਐੱਸ. ਆਈ. ਬਲਦੇਵ ਸਿੰਘ ਦੀ ਅਗਵਾਈ 'ਚ ਇਕ ਪੁਲਸ ਟੁਕੜੀ ਚੈਕਿੰਗ 'ਤੇ ਸੀ। ਜਿਸ ਵਲੋਂ ਪਿੰਡ ਲਹਿਰੀ ਕੋਲ ਇਕ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ 'ਚੋਂ ਹਰਿਆਣਾ ਮਾਰਕਾ ਸ਼ਰਾਬ ਦੀਆਂ 25 ਪੇਟੀਆਂ ਬਰਾਮਦ ਹੋਈਆਂ। ਪੁਲਸ ਨੇ ਕਾਰ 'ਚ ਸਵਾਰ ਦੋ ਵਿਅਕਤੀਆਂ ਜਿਨ੍ਹਾਂ ਦੀ ਪਛਾਣ ਅਮਰੀਕ ਸਿੰਘ ਅਤੇ ਸੂਰਜ ਸਿੰਘ ਵਾਸੀ ਨਥੇਹਾ ਵਜੋਂ ਹੋਈ, ਨੂੰ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ।
ਭੇਤਭਰੀ ਹਾਲਤ ’ਚ ਘਰ ਅੰਦਰ ਲੱਗੀ ਅੱਗ, ਸੋਨੇ ਅਤੇ ਚਾਂਦੀ ਦੇ ਗਹਿਣੇ ਗਾਇਬ
NEXT STORY