ਮੋਗਾ, (ਆਜ਼ਾਦ)- ਪੁਲਸ ਨੇ ਭਾਰੀ ਮਾਤਰਾ ’ਚ ਸ਼ਰਾਬ ਬਰਾਮਦ ਕਰ ਕੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਦਕਿ ਇਕ ਸਮੱਗਲਰ ਭੱਜਣ ’ਚ ਸਫਲ ਹੋ ਗਿਆ। ਜਾਣਕਾਰੀ ਦਿੰਦਿਆਂ ਨੱਥੂਵਾਲਾ ਗਰਬੀ ਪੁਲਸ ਚੌਕੀ ਦੇ ਮੁਖੀ ਪਹਾਡ਼ਾ ਸਿੰਘ ਨੇ ਦੱਸਿਆ ਕਿ ਜਦ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਪੁਲਸ ਪਾਰਟੀ ਸਣੇ ਇਲਾਕੇ ’ਚ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਤਰਸੇਮ ਸਿੰਘ ਨਿਵਾਸੀ ਪਿੰਡ ਮਾਹਲਾ ਖੁਰਦ ਬਾਹਰੀ ਸੂਬਿਆਂ ਤੋਂ ਬਣੀ ਸ਼ਰਾਬ ਲਿਆ ਕੇ ਵਿਕਰੀ ਕਰਦਾ ਹੈ ਅਤੇ ਉਸ ਕੋਲ ਭਾਰੀ ਮਾਤਰਾ ’ਚ ਸ਼ਰਾਬ ਦਾ ਸਟਾਕ ਪਿਆ ਹੋਇਆ ਹੈ, ਜਿਸ ’ਤੇ ਉਨ੍ਹਾਂ ਤਰਸੇਮ ਸਿੰਘ ਦੇ ਖੇਤ ’ਚ ਜਾ ਕੇ ਜਦ ਮੋਟਰ ਵਾਲੇ ਕਮਰੇ ਦੀ ਤਲਾਸ਼ੀ ਲਈ ਤਾਂ ਉਥੋਂ 32 ਪੇਟੀਆਂ ਸ਼ਰਾਬ ਮਾਰਕਾ ਸ਼ੌਕੀਨ ਹਰਿਆਣਾ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦਾ ਪਤਾ ਚੱਲਣ ’ਤੇ ਕਥਿਤ ਦੋਸ਼ੀ ਭੱਜਣ ’ਚ ਸਫਲ ਹੋ ਗਿਆ , ਜਿਸ ਖਿਲਾਫ ਥਾਣਾ ਬਾਘਾਪੁਰਾਣਾ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਤਰ੍ਹਾਂ ਥਾਣਾ ਧਰਮਕੋਟ ਦੇ ਹੌਲਦਾਰ ਦਲਬੀਰ ਸਿੰਘ ਨੇ ਦੱਸਿਆ ਕਿ ਜਦ ਉਹ ਪੁਲਸ ਪਾਰਟੀ ਸਣੇ ਪਿੰਡ ਲੋਹਗਡ਼੍ਹ ਕੋਲ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਗੁਪਤ ਜਾਣਕਾਰੀ ਮਿਲੀ ਕਿ ਲਖਵਿੰਦਰ ਸਿੰਘ ਉਰਫ ਰਾਜੂ ਅਤੇ ਬਲਜੀਤ ਸਿੰਘ ਨਿਵਾਸੀ ਪਿੰਡ ਲੋਹਗਡ਼੍ਹ ਦੋਨਾਂ ਸ਼ਰਾਬ ਦਾ ਨਾਜਾਇਜ਼ ਧੰਦਾ ਕਰਦੇ ਹਨ, ਜਿਸ ’ਤੇ ਉਨ੍ਹਾਂ ਛਾਪੇਮਾਰੀ ਕਰ ਕੇ ਉਕਤ ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਅਤੇ 16 ਪੇਟੀਆਂ ਸ਼ਰਾਬ ਬਰਾਮਦ ਕੀਤੀ। ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤਰ੍ਹਾਂ ਥਾਣਾ ਫਤਿਹਗਡ਼੍ਹ ਪੰਜਤੂਰ ਦੇ ਸਹਾਇਕ ਥਾਣੇਦਾਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਜਦ ਉਹ ਪੁਲਸ ਪਾਰਟੀ ਸਣੇ ਪਿੰਡ ਲਲਿਹਾਂਦੀ ਕੋਲ ਜਾ ਰਹੇ ਸਨ ਤਾਂ ਹਰਜਿੰਦਰ ਸਿੰਘ ਨਿਵਾਸੀ ਪਿੰਡ ਗੋਲੂਵਾਲਾ ਨੂੰ ਸਵਾ ਅੱਠ ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ। ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਸੜਕ ਹਾਦਸੇ ਦੌਰਾਨ 9 ਮਹੀਨੇ ਦੀ ਮਾਸੂਮ ਦੀ ਹੋਈ ਮੌਤ
NEXT STORY