ਫਿਰੋਜ਼ਪੁਰ, (ਕੁਮਾਰ)– ਸ਼ਹਿਰ ਦੀ ਹਾਊਸਿੰਗ ਬੋਰਡ ਕਾਲੋਨੀ ਦੇ ਪਾਰਕ ਸਾਹਮਣੇ ਪੁੱਡਾ ਵੱਲੋਂ ਬਣਾਏ ਗਏ ਪਖਾਨੇ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ ਅਤੇ ਇਹ ਪਖਾਨਾ ਹੁਣ ਨਸ਼ੇਡ਼ੀਆਂ ਦਾ ਅੱਡਾ ਬਣਦਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਅਾਂ ਐੱਨ. ਜੀ. ਓਜ਼ ਵਿਪਨ ਕੁਮਾਰ ਕੱਕਡ਼, ਰਮਨ ਸੋਢੀ, ਵਿਸ਼ਾਲ, ਜੋਤੀ ਅਤੇ ਪੰਕਜ ਨੇ ਦੱਸਿਆ ਕਿ ਇਸ ਪਖਾਨੇ ਦੀ ਛੱਤ ਟੁੱਟ ਚੁੱਕੀ ਹੈ ਅਤੇ ਦੀਵਾਰ ਟੇਡੀ ਹੋਈ ਪਈ ਹੈ, ਜੋ ਕਿਸੇ ਵੀ ਸਮੇਂ ਡਿੱਗ ਸਕਦੀ ਹੈ ਅਤੇ ਜਾਨਲੇਵਾ ਸਾਬਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰ ਸਬੰਧਤ ਵਿਭਾਗ ਦੇ ਦਫਤਰ ਵਿਚ ਇਸ ਪਖਾਨੇ ਨੂੰ ਠੀਕ ਕਰਵਾਉਣ ਦੀ ਮੰਗ ਨੂੰ ਲੈ ਕੇ ਗਏ ਪਰ ਕਿਸੇ ਵੀ ਅਧਿਕਾਰੀ ਨਾਲ ਮੁਲਾਕਾਤ ਨਹੀਂ ਹੋ ਸਕੀ। ਬੀਤੇ ਕਰੀਬ ਦੋ-ਢਾਈ ਸਾਲਾਂ ਤੋਂ ਇਸ ਪਖਾਨੇ ਦੀ ਹਾਲਤ ਖਸਤਾ ਹੋਈ ਪਈ ਹੈ।
®ਉਨ੍ਹਾਂ ਮੰਗ ਕੀਤੀ ਕਿ ਜਾਂ ਤਾਂ ਤੁਰੰਤ ਇਸ ਪਖਾਨੇ ਦੀ ਮੁਰੰਮਤ ਕੀਤੀ ਜਾਵੇ ਜਾਂ ਇਸ ਨੂੰ ਢਾਇਆ ਜਾਵੇ। ਐੱਨ. ਜੀ. ਓਜ਼ ਨੇ ਕਿਹਾ ਕਿ ਜੇਕਰ 72 ਘੰਟਿਆਂ ਦੇ ਵਿਚ ਇਸ ਪਖਾਨੇ ਦੀ ਮੁਕੰਮਤ ਸ਼ੁਰੂ ਨਹੀਂ ਕੀਤੀ ਗਈ ਤਾਂ ਮਾਰਕੀਟ ਤੇ ਆਸ-ਪਾਸ ਦੇ ਲੋਕਾਂ ਨੂੰ ਨਾਲ ਲੈ ਕੇ ਧਰਨਾ ਦਿੱਤਾ ਜਾਵੇਗਾ।
ਕੁੱਟ-ਮਾਰ ਕਰਨ ਤੇ ਪੈਸੇ ਖੋਹਣ ਦੇ ਦੋਸ਼ ’ਚ 5 ਖਿਲਾਫ ਮਾਮਲਾ ਦਰਜ
NEXT STORY