ਲੁਧਿਆਣਾ, (ਰਿਸ਼ੀ)- ਕਮਿਸ਼ਨਰੇਟ ਪੁਲਸ ਵੱਲੋਂ ਮਲੇਸ਼ੀਆ, ਸਿੰਗਾਪੁਰ, ਨਿਊਜ਼ੀਲੈਂਡ ਭੇਜਣ ਦੇ ਨਾਂ 'ਤੇ ਲੋਕਾਂ ਨਾਲ ਠੱਗੀ ਕਰਨ ਵਾਲੇ ਵੱਖ-ਵੱਖ ਟਰੈਵਲ ਏਜੰਟਾਂ ਖਿਲਾਫ ਮਹਾਨਗਰ ਦੇ ਵੱਖ-ਵੱਖ ਥਾਣਿਆਂ ਵਿਚ ਕੇਸ ਦਰਜ ਕੀਤੇ ਹੈ, ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ :
ਪਹਿਲੇ ਕੇਸ 'ਚ ਮਲੇਸ਼ੀਆ ਭੇਜਣ ਦੇ ਨਾਂ 'ਤੇ 6 ਲੱਖ ਦੀ ਠੱਗੀ ਕਰਨ ਦੇ ਦੋਸ਼ ਵਿਚ ਥਾਣਾ ਦੁੱਗਰੀ ਦੀ ਪੁਲਸ ਨੇ ਪ੍ਰੋਮਿਲਾ ਰਲਹਨ ਖਿਲਾਫ ਕੇਸ ਦਰਜ ਕੀਤਾ ਹੈ। ਜਾਂਚ ਅÎਧਿਕਾਰੀ ਸੋਹਣ ਲਾਲ ਦੇ ਮੁਤਾਬਕ ਪੁਲਸ ਨੂੰ 29 ਜਨਵਰੀ 2019 ਨੂੰ ਦਿੱਤੀ ਸ਼ਿਕਾਇਤ ਵਿਚ ਮਨਜੀਤ ਰਾਣੀ ਨਿਵਾਸੀ ਜਲੰਧਰ ਨੇ ਦੱਸਿਆ ਕਿ ਉਕਤ ਮੁਲਜ਼ਮ ਨੇ ਵਿਦੇਸ਼ ਭੇਜਣ ਦੇ ਨਾਂ 'ਤੇ ਉਕਤ ਨਕਦੀ ਲੈ ਲਈ ਪਰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਮੋੜੇ।
ਦੂਜੇ ਕੇਸ 'ਚ ਸਟੱਡੀ ਵੀਜ਼ਾ 'ਤੇ ਨਿਊਜ਼ੀਲੈਂਡ ਭੇਜਣ ਦੇ ਨਾਂ 'ਤੇ 6 ਲੱਖ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਡੇਹਲੋਂ ਦੀ ਪੁਲਸ ਨੇ ਮਨਿੰਦਰਪਾਲ ਨਿਵਾਸੀ ਅੰਮ੍ਰਿਤਸਰ ਖਿਲਾਫ ਪਰਚਾ ਦਰਜ ਕੀਤਾ ਹੈ। ਜਾਂਚ ਅÎਧਿਕਾਰੀ ਮੁਹੰਮਦ ਰਸ਼ੀਦ ਦੇ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਏਪੁਰ ਦੇ ਰਹਿਣ ਵਾਲੇ ਪ੍ਰੇਮ ਲਾਲ ਨੇ ਦੱਸਿਆ ਕਿ ਉਕਤ ਮੁਲਜ਼ਮ ਨੇ ਉਸ ਨੂੰ ਸਟੱਡੀ ਵੀਜ਼ਾ 'ਤੇ ਭੇਜਣ ਦੇ ਨਾਂ 'ਤੇ 27 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ 2 ਅਕਤੂਰ 2016 ਨੂੰ ਡੇਹਲੋਂ ਆ ਕੇ 6 ਲੱਖ ਰੁਪਏ ਲੈ ਲਏ ਪਰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਪੈਸੇ ਵਾਪਸ ਕੀਤੇ।
ਤੀਜੇ ਮਾਮਲੇ 'ਚ ਸਿੰਗਾਪੁਰ ਭੇਜਣ ਦੇ ਬਹਾਨੇ 5 ਲੱਖ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਡੇਹਲੋਂ ਦੀ ਪੁਲਸ ਨੇ ਦਵਿੰਦਰ ਨਿਵਾਸੀ ਗਿੱਲ ਰੋਡ ਦੀ ਸ਼ਿਕਾਇਤ 'ਤੇ ਸੁਖਦੇਵ ਸਿੰਘ ਨਿਵਾਸੀ ਗੁਰਦਾਸਪੁਰ ਖਿਲਾਫ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਪ੍ਰੀਤਪਾਲ ਸਿੰਘ ਦੇ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਨੇ ਦੱਸਿਆ ਕਿ ਉਕਤ ਮੁਲਜ਼ਮ ਨੇ ਵਿਦੇਸ਼ ਭੇਜਣ ਦੇ ਨਾਂ 'ਤੇ ਸਮੇਂ-ਸਮੇਂ 'ਤੇ ਉਕਤ ਨਕਦੀ ਲੈ ਲਈ ਪਰ ਵਿਦੇਸ਼ ਨਾ ਭੇਜ ਕੇ ਧੋਖਾਦੇਹੀ ਕੀਤੀ ਹੈ।
ਚੌਥੇ ਮਾਮਲੇ 'ਚ ਕੈਨੇਡਾ ਭੇਜਣ ਦੇ ਨਾਂ 'ਤੇ 3 ਲੱਖ 35 ਹਜ਼ਾਰ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਬਲਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਨਿਵਾਸੀ ਫਤਿਹਗੜ੍ਹ ਸਾਹਿਬ ਅਤੇ ਰਮਨਦੀਪ ਕੌਰ ਨਿਵਾਸੀ ਪਟਿਆਲਾ ਖਿਲਾਫ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਪਵਨ ਕੁਮਾਰ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰੰਜਨਾ ਦੇਵੀ ਨਿਵਾਸੀ ਮਾਡਲ ਟਾਊਨ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਕੈਨੇਡਾ ਭੇਜਣ ਦੇ ਨਾਂ 'ਤੇ 5 ਲੱਖ 85 ਹਜ਼ਾਰ ਰੁਪਏ ਬੈਂਕ ਖਾਤੇ ਵਿਚ ਅਤੇ 2 ਲੱਖ ਰੁਪਏ ਨਕਦ ਲੈ ਗਏ ਪਰ ਵਿਦੇਸ਼ ਨਹੀਂ ਭੇਜਿਆ। ਬਾਅਦ ਵਿਚ 4 ਲੱਖ 50 ਹਜ਼ਾਰ ਰੁਪਏ ਮੋੜ ਦਿੱਤੇ ਪਰ 3 ਲੱਖ 35 ਹਜ਼ਾਰ ਰੁਪਏ ਨਾ ਮੋੜ ਕੇ ਠੱਗੀ ਕੀਤੀ।
ਜਾਖੜ ਨੇ ਮੋਦੀ ਸਰਕਾਰ ਨੂੰ ਭੇਜੀ ਪਿਆਜ਼ਾਂ ਤੇ ਆਲੂਆਂ ਦੀ ਟੋਕਰੀ
NEXT STORY