ਸੁਨਾਮ ਊਧਮ ਸਿੰਘ ਵਾਲਾ,(ਬਾਂਸਲ)- ਨਜ਼ਦੀਕੀ ਪਿੰਡ ਸ਼ੇਰੋਂ ਮਾਡਲ ਟਾਊਨ-1 ਵਿਖੇ ਇਕ ਬੱਚੇ ਦੀ ਕੰਬਾਈਨ ਦੇ ਟਾਇਰ ਹੇਠਾਂ ਆਉਣ ਨਾਲ ਮੌਤ ਹੋ ਗਈ ਹੈ। ਇਹ ਦੁੱਖਦਾਈ ਘਟਨਾ ਅੱਜ ਸਵੇਰੇ ਉਸ ਸਮੇਂ ਵਾਪਰੀ ਜਦੋਂ ਖੇਡਦਾ-ਖੇਡਦਾ ਮਾਸੂਮ ਬੱਚਾ ਕੰਬਾਈਨ ਦੀ ਸਟਿੱਪਣੀ ਹੇਠਾਂ ਆ ਗਿਆ। ਬੱਚੇ ਨੂੰ ਸੰਗਰੂਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੇ ਦੇ ਚਾਚਾ ਰਾਮਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 11 ਕੁ ਵਜੇ ਉਨ੍ਹਾਂ ਦਾ ਤਿੰਨ ਕੁ ਸਾਲ ਦਾ ਭਤੀਜਾ ਪ੍ਰਦੀਪ ਸਿੰਘ ਵਾਸੀ ਸ਼ੇਰੋਂ ਮਾਡਲ ਟਾਊਨ-1 ਆਪਣੇ ਘਰ ’ਚ ਹੀ ਖੇਡ ਰਿਹਾ ਸੀ ਕਿ ਉਹ ਖੇਡਦਾ-ਖੇਡਦਾ ਉੱਥੇ ਹੀ ਖਡ਼੍ਹੀ ਕੰਬਾਈਨ ਜਿਸ ਦੇ ਸ਼ਿਕੰਜੇ ’ਚ ਕੰਬਾਈਨ ਦੀ ਸਟਿੱਪਣੀ ਰੱਖੀ ਹੋਈ ਸੀ ’ਤੇ ਕਿਸੇ ਤਰ੍ਹਾਂ ਚਡ਼੍ਹ ਗਿਆ, ਜਿਸ ਕਾਰਣ ਕੰਬਾਈਨ ਦਾ ਸਟਿੱਪਣੀ ਵਾਲਾ ਵੱਡਾ ਟਾਇਰ ਬੱਚੇ ਪ੍ਰਦੀਪ ਸਿੰਘ ਦੇ ਉੱਪਰ ਆ ਡਿੱਗਾ। ਇਸ ਕਾਰਣ ਉਹ ਗੰਭੀਰ ਜ਼ਖਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਬੱਚੇ ਨੂੰ ਇਲਾਜ ਲਈ ਪਹਿਲਾਂ ਸੁਨਾਮ ਅਤੇ ਫਿਰ ਸੰਗਰੂਰ ਦੇ ਇਕ ਨਿੱਜੀ ਹਸਪਤਾਲ ’ ਚ ਲਿਜਾਇਆ ਗਿਆ ਪਰ ਡਾਕਟਰਾਂ ਨੇ ਬੱਚੇ ਪ੍ਰਦੀਪ ਸਿੰਘ ਨੂੰ ਮ੍ਰਿਤਕ ਐਲਾਨ ਦੇ ਦਿੱਤਾ।
ਡੇਰਾ ਬਾਬਾ ਭਾਈ ਗੁਰਦਾਸ ਵਿਖੇ ਸਵੇਰੇ-ਸ਼ਾਮ ਵਿਸ਼ਾਲ ਲੰਗਰ ਸ਼ਹਿਰ ਵਾਸੀਆਂ ਲਈ ਸ਼ੁਰੂ
NEXT STORY