ਸੰਗਰੂਰ, (ਵਿਵੇਕ ਸਿੰਧਵਾਨੀ,ਰਵੀ)- ਟਰਾਲੇ ਵੱਲੋਂ ਟੱਕਰ ਮਾਰਨ ’ਤੇ ਇਕ ਵਿਅਕਤੀ ਦੀ ਮੌਤ ਹੋਣ ਕਾਰਨ ਤੇ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ’ਚ ਤਿੰਨ ਵਿਅਕਤੀਆਂ ਵਿਰੁੱਧ ਥਾਣਾ ਸਿਟੀ-1 ਸੰਗਰੂਰ ’ਚ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਜਸਵੀ ਸਿੰਘ ਨੇ ਦੱਸਿਆ ਕਿ ਮੁਦੱਈ ਜੈਵੀਰ ਸਿੰਘ ਵਾਸ ਉਭਾਵਾਲ ਰੋਡ ਸੰਗਰੂਰ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦਾ ਪਿਤਾ ਰੱਤੀ ਰਾਮ ਕਿਸਾਨ ਰਾਈਸ ਮਿੱਲ ਮਹਿਲਾ ਰੋਡ ’ਚ ਰਾਤ ਸਮੇਂ ਚੌਕੀਦਾਰੀ ਦੀ ਡਿਊਟੀ ਕਰਦਾ ਸੀ। ਉਹ ਬੀਤੀ 13 ਜਨਵਰੀ ਨੂੰ ਸ਼ਾਮ ਕਰੀਬ 6 ਵਜੇ ਡਿਊਟੀ ’ਤੇ ਗਏ ਸਨ ਪਰ ਘਰ ਵਾਪਸ ਨਹੀਂ ਆਏ, ਜਿਸ ਸਬੰਧੀ ਉਸ ਨੇ ਰਿਸ਼ਤੇਦਾਰੀ ’ਚ ਪਤਾ ਕੀਤਾ ਪਰ ਕੁਝ ਪਤਾ ਨਹੀਂ ਚੱਲਿਆ। ਫਿਰ ਮੁਦੱਈ ਨੂੰ ਕਿਸੇ ਨੇ ਦੱਸਿਆ ਕਿ ਮਹਿਲਾ ਰੋਡ ’ਤੇ ਗੰਦੇ ਨਾਲੇ ’ਚ ਇਕ ਹਾਦਸਾਗ੍ਰਸਤ ਟਰਾਲਾ ਡਿੱਗਾ ਪਿਆ ਹੈ। ਜਦੋਂ ਮੁਦੱਈ ਨੇ ਗੰਦੇ ਨਾਲੇ ’ਤੇ ਜਾ ਕੇ ਭਾਲ ਸ਼ੁਰੂ ਕੀਤੀ ਤਾਂ ਪੁਲ ਦੇ ਦੂਸਰੇ ਪਾਸੇ ਉਸ ਦੇ ਪਿਤਾ ਦੀ ਕੰਬਲ ’ਚ ਲਿਪਟੀ ਲਾਸ਼ ਮਿਲੀ, ਜਿਸ ਨੂੰ ਮੁਦੱਈ ਨੇ ਬਾਹਰ ਕੱਢ ਕੇ ਸਿਵਲ ਹਸਪਤਾਲ ਸੰਗਰੂਰ ’ਚ ਦਾਖਲ ਕਰਵਾਇਆ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਉਕਤ ਟਰਾਲੇ ਦੇ ਚਾਲਕ ਲਖਵਿੰਦਰ ਸਿੰਘ ਵਾਸੀ ਲੱਚੋਵਾਲ ਵੱਲੋਂ ਟੱਕਰ ਮਾਰਨ ਨਾਲ ਹੋਈ ਹੈ ਤੇ ਉਸ ਦੇ ਪਿਤਾ ਦੀ ਲਾਸ਼ ਨੂੰ ਲਖਵਿੰਦਰ ਸਿੰਘ ਉਕਤ ਧੀਰਜ ਕੁਮਾਰ ਵਾਸੀ ਢਿੱਲਵਾਂ ਤੇ ਗੁਰਪ੍ਰੀਤ ਸਿੰਘ ਵਾਸੀ ਲੱਚੋਵਾਲ ਨੇ ਖੁਰਦ-ਬੁਰਦ ਕਰਨ ਲਈ ਸਡ਼ਕ ਤੋਂ ਚੁੱਕ ਕੇ ਨਾਲੇ ਦੇ ਦੂਸਰੇ ਪਾਸੇ ਸੁੱਟ ਦਿੱਤਾ।
ਲੱਖਾਂ ਦੀਅਾਂ ਮੱਝਾਂ ਚੋਰੀ ਹੋਣ ਕਾਰਨ ਕਿਸਾਨ ਸਹਿਮੇ
NEXT STORY