ਫਾਜ਼ਿਲਕਾ (ਸੁਖਵਿੰਦਰ ਥਿੰਦ) : 'ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ, ਮੈਂ ਇਸਨੂੰ ਲੈ ਕੇ ਰਹਾਂਗਾ' ਦਾ ਨਾਅਰਾ ਦੇਣ ਵਾਲੇ ਆਜ਼ਾਦੀ ਘੁਲਾਟੀਏ ਲੋਕਮਾਨਿਆ ਬਾਲ ਗੰਗਾਧਰ ਤਿਲਕ ਅਤੇ ਕ੍ਰਾਂਤੀਕਾਰੀਆਂ ਦੇ ਆਦਰਸ਼ ਮੰਨੇ ਜਾਂਦੇ ਚੰਦਰਸ਼ੇਖਰ ਆਜ਼ਾਦ ਦੀ ਜੈਯੰਤੀ ਦੇ ਮੌਕੇ 'ਤੇ ਭਾਰਤ-ਪਾਕਿਸਤਾਨ ਸਰਹੱਦ ਦੇ ਅੰਤਰਰਾਸ਼ਟਰੀ ਸਾਦਕੀ ਬਾਰਡਰ 'ਤੇ ਬੂਟੇ ਲਗਾਏ ਗਏ।
ਇਸ ਮੌਕੇ ਬਾਰਡਰ ਏਰੀਆ ਵਿਕਾਸ ਫਰੰਟ ਦੇ ਪ੍ਰਧਾਨ ਅਤੇ ਸਮਾਜ ਸੇਵੀ ਲੀਲਾਧਰ ਸ਼ਰਮਾ, ਉਨ੍ਹਾਂ ਦੇ ਵੱਡੇ ਭਰਾ ਗੁਰਦਿਆਲ ਸ਼ਰਮਾ ਅਤੇ ਹਰੀਰਾਮ ਸ਼ਰਮਾ, ਰੇਣੂ ਸ਼ਰਮਾ ਦੇ ਨਾਲ ਬੀ. ਐੱਸ. ਐੱਫ. ਕੰਪਨੀ ਕਮਾਂਡਰ ਜੇ. ਕੇ. ਸਿੰਘ, ਸਮਾਜ ਸੇਵੀ ਰਾਮਨਿਵਾਸ ਬਿਹਾਨੀ, ਪ੍ਰਹਿਲਾਦ ਸ਼ਰਮਾ ਵਾਸੀ ਫਤਿਹਾਬਾਦ ਨੇ ਮਿੱਲ ਬਾਰਡਰ ਰੋਡ 'ਤੇ ਬੂਟੇ ਲਗਾਏ। ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਨਾਮ ਦਾ ਜੈਘੋਸ਼ ਕੀਤਾ।
ਲੀਲਾਧਰ ਸ਼ਰਮਾ ਨੇ ਰਿਟਰੀਟ ਸਰੋਤਿਆਂ ਦੇ ਜੈਘੋਸ਼ ਦੇ ਨਾਲ ਚੰਦਰਸ਼ੇਖਰ ਆਜ਼ਾਦ, ਬਾਲ ਗੰਗਾਧਰ ਤਿਲਕ ਦੇ ਜੀਵਨ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਚਾਹੀਦਾ ਹੈ।
ਸਾਲ਼ੀ ਦੇ ਕਤਲ ਮਾਮਲੇ 'ਚ ਗ੍ਰਿਫ਼ਤਾਰ ਜੀਜਾ ਅਦਾਲਤ ਨੇ ਕੀਤਾ ਬਰੀ
NEXT STORY