ਪਟਿਆਲਾ, (ਬਲਜਿੰਦਰ)— ਨਾਭਾ ਰੋਡ 'ਤੇ ਐਤਵਾਰ ਦੁਪਿਹਰ ਨੂੰ ਇਕ ਨੌਜਵਾਨ ਨੇ ਨਸ਼ਾ ਕਰ ਕੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਗੋਤਾਖੋਰਾਂ ਨੇ ਮੌਕੇ 'ਤੇ ਬਚਾ ਲਿਆ। ਜਾਣਕਾਰੀ ਮੁਤਾਬਕ ਅਮਰਿੰਦਰ ਸਿੰਘ ਨੇ ਛਾਲ ਮਾਰਨ ਤੋਂ ਪਹਿਲਾਂ ਇਕ ਸੁਸਾਈਡ ਨੋਟ ਛੱਡਿਆ, ਜਿਸ 'ਚ ਉਸ ਨੇ ਪਰਿਵਾਰ ਦੇ ਕੁਝ ਮੈਂਬਰਾਂ 'ਤੇ ਦੋਸ਼ ਲਗਾਇਆ ਸੀ। ਬਾਹਰ ਕੱਢਣ ਤੋਂ ਬਾਅਦ ਗੋਤਾਖਰਾਂ ਨੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਉਸ ਦੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਤੇ ਜਾਂਚ ਤੋਂ ਬਾਅਦ ਉਸ ਵਿਅਕਤੀ ਨੂੰ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ। ਹਾਲਾਂਕਿ ਸੁਸਾਈਡ ਨੋਟ 'ਚ ਉਸ ਵਲੋਂ ਨਸ਼ਾ ਨਾ ਮਿਲਣ ਦੀ ਕੋਈ ਗੱਲ ਨਹੀਂ ਆਖੀ ਗਈ ਪਰ ਜਾਂਚ 'ਚ ਪਾਇਆ ਗਿਆ ਕਿ ਉਹ ਵਿਅਕਤੀ ਨਸ਼ਾ ਕਰਨ ਦਾ ਆਦੀ ਸੀ।
ਕਾਲਜਾਂ-ਯੂਨੀਵਰਸਿਟੀਆਂ ਦੇ ਫੀਸ ਵਾਧੇ ਖਿਲਾਫ਼ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ
NEXT STORY