ਲੁਧਿਆਣਾ (ਸਿਆਲ)- ਗਊਸ਼ਾਲਾ ਰੋਡ ਤੋਂ ਇਕ ਅਣਪਛਾਤਾ ਵਿਅਕਤੀ ਸੁੰਦਰ ਨਗਰ ਵਾਸੀ ਵਿਅਕਤੀ ਦੀ ਜੇਬ ’ਚੋਂ ਮੋਬਾਈਲ ਫੋਨ ਕੱਢ ਕੇ ਫਰਾਰ ਹੋ ਗਿਆ। ਸੁੰਦਰ ਨਗਰ ਵਾਸੀ ਰਾਜੇਸ਼ ਜੈਨ ਨੇ ਦੱਸਿਆ ਕਿ ਦੁਪਹਿਰ 3 ਵਜੇ ਦੇ ਕਰੀਬ ਉਹ ਗਊਸ਼ਾਲਾ ਤੋਂ ਸਕੂਟਰ ’ਤੇ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਥੋੜ੍ਹੀ ਦੂਰੀ ’ਤੇ ਟ੍ਰੈਫਿਕ ਜਾਮ ਹੋਇਆ ਸੀ। ਇਸ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਸਕੂਟਰ ਅੱਗੇ ਜਾ ਕੇ ਉਸ ਦੇ ਮੋਢੇ ’ਤੇ ਹੱਥ ਰੱਖ ਲਿਆ ਤੇ ਕਿਹਾ ਦੇਖ ਕੇ ਸਕੂਟਰ ਚਲਾਓ। ਇਹ ਕਹਿ ਕੇ ਉਹ ਚਲਾ ਗਿਆ।
ਇਹ ਵੀ ਪੜ੍ਹੋ- 303 ਭਾਰਤੀਆਂ ਦੇ ਜਹਾਜ਼ 'ਚੋਂ ਵਾਪਸ ਆਏ ਨੌਜਵਾਨ ਨੇ ਖੋਲ੍ਹੇ ਵੱਡੇ ਰਾਜ਼, ਕਿਹਾ- 'ਡੌਂਕੀ ਲਈ ਨਹੀਂ, ਘੁੰਮਣ ਗਏ ਸੀ'
ਜਦੋਂ ਉਸ ਨੇ ਘਰ ਪਹੁੰਚ ਕੇ ਆਪਣੀ ਜੈਕਟ ਦੀ ਉੱਪਰਲੀ ਜੇਬ ’ਚ ਹੱਥ ਪਾਇਆ ਤਾਂ ਮੋਬਾਈਲ ਗਾਇਬ ਸੀ। ਰਾਜੇਸ਼ ਜੈਨ ਨੂੰ ਉਦੋਂ ਪਤਾ ਲੱਗਾ ਕਿ ਜਿਸ ਵਿਅਕਤੀ ਨੇ ਉਸ ਦੇ ਮੋਢੇ ’ਤੇ ਹੱਥ ਰੱਖਿਆ ਸੀ,ਉਸ ਨੇ ਹੀ ਉਸ ਦੀ ਜੇਬ ’ਚੋਂ ਮੋਬਾਈਲ ਫੋਨ ਕੱਢਿਆ ਸੀ ਤੇ ਫੋਨ ਕੱਢ ਕੇ ਬੜੀ ਚਲਾਕੀ ਨਾਲ ਫਰਾਰ ਹੋ ਗਿਆ। ਇਸ ਸਬੰਧੀ ਰਾਜੇਸ਼ ਜੈਨ ਨੇ ਸਿਵਲ ਹਸਪਤਾਲ ਰੋਡ ’ਤੇ ਸਥਿਤ ਸੁਵਿਧਾ ਕੇਂਦਰ ਵਿਖੇ ਸੂਚਨਾ ਦੇ ਦਿੱਤੀ ਹੈ।
ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਵੇਚ ਰਹੇ ਭੈਣ-ਭਰਾ, 20 ਕਰੋੜ ਦੀ ਹੈਰੋਇਨ ਸਣੇ ਭੈਣ ਗ੍ਰਿਫ਼ਤਾਰ, ਭਰਾ ਫਰਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਦੀ ਹਿਰਾਸਤ 'ਚ ਨੌਜਵਾਨ ਦੀ ਹੋਈ ਮੌਤ, ਮ੍ਰਿਤਕ ਦੇ ਪਰਿਵਾਰ ਨੇ ਮੁਲਾਜ਼ਮਾਂ 'ਤੇ ਲਾਏ ਗੰਭੀਰ ਦੋਸ਼
NEXT STORY