ਮੋਗਾ (ਅਜ਼ਾਦ) : ਬਾਘਾਪੁਰਾਣਾ ਨੇੜੇ ਮੋਟਰਸਾਇਕਲ ਹਾਦਸੇ ਵਿਚ ਕੁਲਵੰਤ ਸਿੰਘ ਉਰਫ਼ ਸੋਨੀ ਨਿਵਾਸੀ ਖੇਤਾ ਬਸਤੀ ਬਾਘਾਪੁਰਾਣਾ ਦੀ ਮੌਤ ਹੋਣ ਦਾ ਪਤਾ ਲੱਗਾ ਹੈ। ਬਾਘਾਪੁਰਾਣਾ ਪੁਲਸ ਕੋਲ ਪਤਨੀ ਸੀਮਾ ਨਿਵਾਸੀ ਬਾਘਾਪੁਰਾਣਾ ਦੀ ਸ਼ਕਾਇਤ ਤੇ ਸਾਜਨ, ਅਰਸ਼ਦੀਪ ਸਿੰਘ, ਕ੍ਰਿਸ਼ਨ ਸਿੰਘ ਨਿਵਾਸੀ ਬਾਘਾਪੁਰਾਣਾ ਵਿਰੁੱਧ ਮਾਮਲਾ ਦਰਜ਼ ਕੀਤਾ ਹੈ। ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਕੁਲਵੰਤ ਸਿੰਘ ਸੋਨੀ ਫੋਟੋਗ੍ਰਾਫ਼ੀ ਦਾ ਕੰਮ ਕਰਦਾ ਸੀ।
ਜਾਗੋ ਦੇ ਪ੍ਰੋਗਰਾਮ ਤੋਂ ਪਿੰਡ ਲੰਗੇਆਣਾ ਤੋਂ ਵਾਪਿਸ ਆ ਰਿਹਾ ਸੀ ਤੇ ਜਦੋਂ ਉਹ ਮੁੱਦਕੀ ਰੋਡ ਦੇ ਕੋਲ ਪਹੁੰਚਾ ਤਾਂ ਸਾਜਨ ਸਿੰਘ, ਅਰਸ਼ਦੀਪ ਸਿੰਘ ਅਤੇ ਕ੍ਰਿਸ਼ਨ ਸਿੰਘ ਜੋ ਮੋਟਰਸਾਇਕਲ ਤੇ ਸਵਾਰ ਸਨ ਤੇ ਲਾਹਪ੍ਰਵਾਹੀ ਨਾਲ ਮੋਟਰਸਾਇਕਲ ਚਲਾਉਂਦੇ ਹੋਏ ਉਸਦੇ ਪਤੀ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਵਿਚ ਉਹ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਪਾਲ ਮੋਗਾ ਵਿਖੇ ਦਾਖਲ ਕਰਵਾਇਆ ਜਿੱਥੇ ਉਸਨੇ ਦਮ ਤੋੜ ਦਿੱਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।
ਨੌਜਵਾਨ ਨੇ ਨਹਿਰ ’ਚ ਛਾਲ ਮਾਰ ਕੇ ਜੀਵਨ ਲੀਲਾ ਕੀਤੀ ਸਮਾਪਤ, ਤਿੰਨ ਖ਼ਿਲਾਫ ਮਾਮਲਾ ਦਰਜ
NEXT STORY