ਸ੍ਰੀ ਮੁਕਤਸਰ ਸਾਹਿਬ (ਸੰਧਿਆ) - ਸਮੇਂ-ਸਮੇਂ 'ਤੇ ਰਿਵਾਇਤੀ ਨਸ਼ੇ ਅਫ਼ੀਮ ਅਤੇ ਪੋਸਤ ਨੂੰ ਕਈ ਲੋਕਾਂ ਵਲੋਂ ਸਹੀ ਠਹਿਰਾਇਆ ਗਿਆ, ਉੱਥੇ ਦੂਜੇ ਮੈਡੀਕਲ ਅਤੇ ਸੰਥੈਟਿਕ ਨਸ਼ੇ ਨੌਜਵਾਨ ਪੀੜ੍ਹੀ ਦਾ ਘਾਣ ਕਰ ਰਹੇ ਹਨ। ਸਰਕਾਰ ਨੇ ਲੋਕਾਂ ਨੂੰ ਨਸ਼ੇ ਦੀ ਦਲ-ਦਲ 'ਚੋਂ ਬਾਹਰ ਕੱਢਣ ਲਈ ਸਰਕਾਰੀ ਹਸਪਤਾਲਾਂ 'ਚ ਨਸ਼ਾ ਛੁਡਾਓ ਗੋਲੀ ਦੀ ਸੁਵਿਧਾ ਪ੍ਰਦਾਨ ਕੀਤੀ ਹੈ, ਜੋ ਕਾਰਗਰ ਸਿੱਧ ਨਹੀਂ ਹੋ ਰਹੀ। ਇਸ ਮਾਮਲੇ ਦੇ ਸਬੰਧ 'ਚ ਜਦੋਂ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ 'ਚ ਨਸ਼ਾ ਛੱਡਣ ਲਈ ਗੋਲੀ ਲੈਣ ਆਏ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਸ਼ਾ ਛੁਡਾਉਣ ਵਾਲੀ ਗੋਲੀ ਨਾਲ ਉਨ੍ਹਾਂ ਨੂੰ ਨਾ ਤਾਂ ਕੋਈ ਆਰਾਮ ਮਿਲ ਰਿਹੈ ਹੈ ਅਤੇ ਨਾ ਕੋਈ ਸੁਵਿਧਾ। ਉਨ੍ਹਾਂ ਕਿਹਾ ਕਿ ਇਸ ਗੋਲੀ ਦੇ ਖਾਣ ਨਾਲ ਉਨ੍ਹਾਂ ਨੂੰ ਕੁਝ ਸਮਾਂ ਤਾਂ ਆਰਾਮ ਮਿਲਦਾ ਹੈ ਪਰ ਬਾਅਦ 'ਚ ਉਨ੍ਹਾਂ ਦੇ ਸਰੀਰ 'ਚ ਮੁੜ ਨਸ਼ੇ ਦੀ ਘਾਟ ਸ਼ੁਰੂ ਹੋ ਜਾਂਦੀ ਹੈ।
ਵੱਡੀ ਗਿਣਤੀ 'ਚ ਇਕੱਠੇ ਹੋਏ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਨੌਜਵਾਨ ਪੀੜ੍ਹੀ ਨੂੰ ਬਚਾਉਣਾ ਹੈ ਤਾਂ ਰਵਾਇਤੀ ਨਸ਼ੇ ਅਫੀਮ ਅਤੇ ਪੋਸਤ ਦੇ ਠੇਕੇ ਖੋਲ੍ਹੇ ਜਾਣ। ਇਸ ਨਾਲ ਜੋ ਨੌਜਵਾਨ ਸੰਥੈਟਿਕ ਅਤੇ ਮੈਡੀਕਲ ਨਸ਼ੇ ਕਰਦੇ ਹਨ, ਨੂੰ ਬਚਾਇਆ ਜਾ ਸਕੇ। ਜੇਕਰ ਰਵਾਇਤੀ ਨਸ਼ੇ ਸੌਖੇ ਮਿਲਣੇ ਸ਼ੁਰੂ ਹੋ ਜਾਣ ਤਾਂ ਲੋਕ ਆਪਣੇ ਕੰਮ ਵੱਲ ਧਿਆਨ ਦੇਣਾ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ ਅਸੀਂ ਕਰੀਬ ਵੀਹ ਸਾਲ ਤੋਂ ਰਵਾਇਤੀ ਨਸ਼ੇ ਕਰਦੇ ਆ ਰਹੇ ਹਾਂ, ਜਿਸ ਦਾ ਸਾਡੇ ਸਰੀਰ 'ਤੇ ਕੋਈ ਬੁਰਾ ਅਸਰ ਨਹੀਂ ਪਿਆ।
ਜੇਠ ਨੇ ਭਰਜਾਈ 'ਤੇ ਪੈਟਰੋਲ ਪਾ ਕੇ ਲਗਾਈ ਅੱਗ, ਮੌਤ
NEXT STORY