ਲੁਧਿਆਣਾ (ਰਾਜ)– ਲੁਧਿਆਣਾ ਵਿਖੇ ਇਕ ਨਵੀਂ ਬਣੀ ਮਾਂ ਦੀ ਪਰਿਵਾਰਕ ਵਿਵਾਦ ਕਾਰਨ ਕੁੱਟ-ਮਾਰ ਕਰ ਕੇ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ 3 ਜਨਵਰੀ ਨੂੰ ਔਰਤ ਦੀ ਡਲਿਵਰੀ ਹੋਈ ਸੀ ਅਤੇ ਉਸ ਨੇ ਪੁੱਤਰ ਨੂੰ ਜਨਮ ਦਿੱਤਾ ਸੀ। ਇਸ ਤੋਂ ਬਾਅਦ ਪਰਿਵਾਰ ਔਰਤ ਨੂੰ ਲੈ ਕੇ ਘਰ ਆ ਗਿਆ, ਪਰ ਔਰਤ ਦੀ ਜੇਠਾਣੀ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਪੁਰਾਣੀ ਰੰਜਿਸ਼ ਕਾਰਨ ਉਸ ਦੇ ਘਰ ’ਤੇ ਹਮਲਾ ਕਰ ਦਿੱਤਾ।
ਇਸ ਹਮਲੇ 'ਚ ਔਰਤ ਨੂੰ ਵੀ ਕੁਝ ਸੱਟਾਂ ਲੱਗੀਆਂ ਜ਼ਖਮੀ ਹੋਣ ਕਾਰਨ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਡਾਬਾ ਦੀ ਪੁਲਸ ਨੇ ਮ੍ਰਿਤਕਾ ਦੇ ਭਰਾ ਦਿਨੇਸ਼ ਕੁਮਾਰ ਦੇ ਬਿਆਨਾਂ ’ਤੇ ਮੁਲਜ਼ਮ ਦਵਿੰਦਰ ਕੁਮਾਰ, ਰੀਨਾ, ਹਰਸ਼ ਰੀਨਾ, ਆਕਾਸ਼, ਬੇਬੀ ਅਤੇ ਛੇ ਅਣਪਛਾਤਿਆਂ ’ਤੇ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਇੰਡੀਅਨ ਨੈਸ਼ਨਲ ਕਾਂਗਰਸ ਨੇ ਦੇਸ਼ ਭਰ ਦੇ ਹਲਕਿਆਂ ਲਈ ਕੋਆਰਡੀਨੇਟਰ ਕੀਤੇ ਨਿਯੁਕਤ, ਦੇਖੋ ਪੂਰੀ ਸੂਚੀ
ਪੁਲਸ ਸ਼ਿਕਾਇਤ ਵਿਚ ਦਿਨੇਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਵਿਚ ਸ਼ਾਮਲ ਰੀਨਾ ਮ੍ਰਿਤਕ ਦੀਪਤੀ ਦੀ ਜੇਠਾਣੀ ਹੈ। ਉਸਦਾ ਆਪਣੀ ਸੱਸ ਦੇ ਨਾਲ ਘਰੇਲੂ ਵਿਵਾਦ ਚੱਲ ਰਿਹਾ ਸੀ। ਦੀਪਤੀ ਗਰਭਵਤੀ ਸੀ ਤਾਂ 3 ਜਨਵਰੀ ਨੂੰ ਉਸ ਨੂੰ ਡਲਿਵਰੀ ਦੇ ਲਈ ਹਸਪਤਾਲ ਦਾਖਲ ਕਰਾਇਆ ਗਿਆ ਸੀ, ਜਿੱਥੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ। ਮੁਲਜ਼ਮਾਂ ਨੇ ਪਹਿਲਾਂ ਹਸਪਤਾਲ 'ਚ ਹੀ ਦਾਖਲ ਹੋ ਕੇ ਦੀਪਤੀ ਨਾਲ ਕੁੱਟਮਾਰ ਕੀਤੀ ਸੀ, ਇਸ ਦੇ ਬਾਅਦ ਉਨ੍ਹਾਂ ਨੇ ਦੀਪਤੀ ਨੂੰ ਛੁੱਟੀ ਦਿਵਾ ਲਈ ਅਤੇ ਉਸ ਨੂੰ ਘਰ ਲੈ ਆਏ।
ਇਸ ਤੋਂ ਬਾਅਦ ਘਰ ਪੁੱਜਣ ’ਤੇ ਮੁਲਜ਼ਮਾਂ ਨੇ ਦੂਜੀ ਵਾਰ ਘਰ ਵਿਚ ਦਾਖਲ ਹੋ ਕੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਦੀਪਤੀ ਦੇ ਕਾਫ਼ੀ ਸੱਟਾਂ ਲੱਗੀਆਂ, ਜਿਸ ਕਾਰਨ ਉਸ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਤਲਾਕ ਤੋਂ ਬਾਅਦ ਸਮਝੌਤਾ ਕਰਨ ਤੋਂ ਪਤਨੀ ਨੇ ਕੀਤਾ ਇਨਕਾਰ ਤਾਂ ਪਤੀ ਬਣ ਗਿਆ ਹੈਵਾਨ, ਚੁੱਕਿਆ ਬੇਹੱਦ ਖ਼ੌਫ਼ਨਾਕ ਕਦਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਡੀਅਨ ਨੈਸ਼ਨਲ ਕਾਂਗਰਸ ਨੇ ਦੇਸ਼ ਭਰ ਦੇ ਹਲਕਿਆਂ ਲਈ ਕੋਆਰਡੀਨੇਟਰ ਕੀਤੇ ਨਿਯੁਕਤ, ਦੇਖੋ ਪੂਰੀ ਸੂਚੀ
NEXT STORY