ਪਟਿਆਲਾ (ਬਲਜਿੰਦਰ, ਬਖਸ਼ੀ))—ਦੇਸ਼ ਭਰ 'ਚ ਅੱਜ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਪਟਿਆਲਾ ਦੇ ਆਈ.ਐੱਮ.ਏ. ਡਾਕਟਰਾਂ ਵੱਲੋਂ ਵੀ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਗਿਆ। ਜਾਣਕਾਰੀ ਮੁਤਾਬਕ ਪਟਿਆਲਾ ਦੇ ਲੋਕਾਂ ਨੇ ਅੱਜ ਦੇ ਦਿਨ ਨੂੰ ਏਕਤਾ ਦਿਵਸ ਦੇ ਰੂਪ ਦੇ 'ਚ ਵੀ ਮਨਾਇਆ ਅਤੇ ਉਨ੍ਹਾਂ ਨੇ ਦੇਸ਼ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦਿਨ-ਬ-ਦਿਨ ਵੱਧ ਰਹੇ ਡਾਕਟਰਾਂ 'ਤੇ ਹਮਲੇ ਨੂੰ ਰੋਕਣ ਦੇ ਲਈ ਕੋਈ ਕਾਨੂੰਨ ਬਣਾਉਣ। ਪਟਿਆਲਾ ਦੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰਾਂ ਦੇ ਮੁਤਬਕ ਜੇਕਰ ਪਟਿਆਲਾ 'ਚ ਕਿਸੇ ਵੀ ਮਰੀਜ਼ ਵੱਲੋਂ ਕਿਸੇ ਵੀ ਨਿੱਜੀ ਜਾਂ ਸਰਕਾਰੀ ਡਾਕਟਰ ਤੇ ਹਮਲਾ ਕੀਤਾ ਗਿਆ ਤਾਂ ਪੂਰੇ ਪਟਿਆਲੇ ਭਰ ਦੇ ਡਾਕਟਰ ਉਸ ਮਰੀਜ਼ ਦੇ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਬਾਈਕਾਟ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਲਾਜ ਪਟਿਆਲਾ 'ਚ ਨਹੀਂ ਹੋਵੇਗਾ ਉਨ੍ਹਾਂ ਨੇ ਸਰਕਾਰੀ ਹਸਪਤਾਲ ਅਤੇ ਨਿੱਜੀ ਹਸਪਾਤਾਲ 'ਚ ਸੁਰੱਖਿਆ ਪ੍ਰਬੰਧ ਕਰਨ ਦੇ ਲਈ ਵੀ ਸਰਕਾਰ ਨੂੰ ਅਪੀਲ ਕੀਤੀ ਹੈ।
ਝੂਠ ਬੋਲ ਕੇ ਕੀਤੀ 3 ਲੱਖ 92 ਹਜ਼ਾਰ ਦੀ ਠੱਗੀ, ਕੇਸ ਦਰਜ
NEXT STORY