ਲੁਧਿਆਣਾ (ਗੌਤਮ)- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਗੁਜਰਾਤ ਦੇ ਸਲਾਯਾ ਬੰਦਰਗਾਹ ’ਤੇ ਸਮੱਗਲਿੰਗ ਕਰ ਕੇ ਲਿਆਂਦੀ ਜਾ ਰਹੀ 500 ਕਿਲੋ ਹੈਰੋਇਨ ਜ਼ਬਤ ਨਾਲ ਸਬੰਧਤ ਮਾਮਲੇ ’ਚ 6ਵੀਂ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ, ਜੋ ਕਿ ਪੰਜਾਬ ਨਾਲ ਸਬੰਧਤ 4 ਸਮੱਗਲਰਾਂ ਖ਼ਿਲਾਫ਼ ਹੈ। ਉਕਤ ਖੇਪ ਗੁਜਰਾਤ ਦੇ ਸਲਾਯਾ ਬੰਦਰਗਾਹ ’ਤੇ ਪਾਕਿਸਤਾਨ ਤੋਂ ਭਾਰਤ ’ਚ ਸਮੱਗਲਿੰਗ ਕਰ ਕੇ ਲਿਆਂਦੀ ਜਾ ਰਹੀ ਸੀ। ਜਿਨ੍ਹਾਂ 4 ਮੁਲਜ਼ਮਾਂ ਖ਼ਿਲਾਫ਼ ਚਾਰਸ਼ੀਟ ਦਾਇਰ ਕੀਤੀ ਗਈ ਹੈ, ਉਨ੍ਹਾਂ ’ਚ ਮੁਲਜ਼ਮ ਹਰਮਿੰਦਰ ਸਿੰਘ ਉਰਫ ਰੋਮੀ ਰੰਧਾਵਾ, ਮਨਜੀਤ ਸਿੰਘ ਉਰਫ ਮੰਨਾ, ਕੁਲਦੀਪ ਸਿੰਘ ਅਤੇ ਮਲਕੀਤ ਸਿੰਘ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਪਿਆ ਛਰਾਟੇਦਾਰ ਮੀਂਹ, ਸ੍ਰੀ ਦਰਬਾਰ ਸਾਹਿਬ ਦਾ ਦੇਖੋ ਮਨਮੋਹਕ ਨਜ਼ਾਰਾ
ਐੱਨ. ਆਈ. ਏ. ਮੁਤਾਬਕ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਸੂਬੇ ’ਚ ਵੱਖ-ਵੱਖ ਥਾਵਾਂ ’ਤੇ ਨਸ਼ੀਲੀਆਂ ਦਵਾਈਆਂ ਪਹੁੰਚਾਉਣ, ਉਨ੍ਹਾਂ ਨੂੰ ਸ਼ੁੱਧ ਕਰ ਕੇ ਵੰਡਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਸਮੱਗਲਿੰਗ ਤੋਂ ਬਾਅਦ ਮਿਲੀ ਡਰੱਗ ਮਨੀ ਨੂੰ ਅੱਤਵਾਦੀ ਅਤੇ ਅਪਰਾਧ ਨਾਲ ਸਬੰਧਤ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਵਰਤਿਆ ਸੀ। ਚਾਰੇ ਮੁਲਜ਼ਮ ਇਸ ਮਾਮਲੇ ’ਚ ਵਾਂਟਿਡ ਵਿਦੇਸ਼ਾਂ ’ਚ ਬੈਠੇ ਨਸ਼ਾ ਸਮੱਗਲਰਾਂ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੇ ਸਨ। ਇਸ ਮਾਮਲੇ ’ਚ ਹੁਣ ਤੱਕ 24 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ 9 ਮੁਲਜ਼ਮ ਅਜੇ ਫ਼ਰਾਰ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਨ੍ਹਾਂ ਚਾਰਾਂ ਮੁਲਜ਼ਮਾਂ ਖ਼ਿਲਾਫ਼ ਐੱਨ. ਆਈ. ਏ. ਦੀ ਸਪੈਸ਼ਲ ਕੋਰਟ ਅਹਿਮਦਾਬਾਦ ’ਚ ਐੱਨ. ਡੀ. ਪੀ. ਐੱਸ. ਐਕਟ ਅਤੇ ਯੂ. ਏ. (ਪੀ) ਐਕਟ ਤਹਿਤ ਚਾਰਜਸ਼ੀਟ ਦਾਖਲ ਕੀਤੀ ਗਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨ ਨੂੰ ਸ਼ਰੇਆਮ ਵੱਢਿਆ, ਵਾਰਦਾਤ ਤੋਂ ਪਹਿਲਾਂ ਬਣਾਈ ਵੀਡੀਓ
ਇਸ ਨਸ਼ਾ ਸਮੱਗਲਿੰਗ ਦੇ ਮਾਮਲੇ ’ਚ ਫਰਾਰ ਮੁਲਜ਼ਮਾਂ ’ਚ ਇਟਲੀ ਵਿਚ ਰਹਿਣ ਵਾਲੇ ਸਭ ਤੋਂ ਖਤਰਨਾਕ ਅਤੇ ਵਾਂਟਿਡ ਨਸ਼ਾ ਸਮੱਗਲਰ ਸਿਮਰਨਜੀਤ ਸਿੰਘ ਸੰਧੂ, ਪਾਕਿਸਤਾਨ ਵੇਸ ਮੁਲਜ਼ਮ ਹਾਜੀ ਸਾਹਿਬ ਉਰਫ ਭਾਈਜਾਨ, ਨਬੀ ਬਖਸ਼ ਅਤੇ ਆਸਟ੍ਰੇਲੀਆ ਵੇਸ ਤਨਵੀਰ ਸਿੰਘ ਬੇਦੀ ਸ਼ਾਮਲ ਹਨ। ਐੱਨ. ਆਈ. ਏ. ਦੀ ਜਾਂਚ ’ਚ ਪਤਾ ਲੱਗਾ ਹੈ ਕਿ ਮੁਲਜ਼ਮ ਹਰਮਿੰਦਰ ਸਿੰਘ ਅਤੇ ਮਨਜੀਤ ਸਿੰਘ ਨੇ ਆਸਟ੍ਰੇਲੀਆ ’ਚ ਰਹਿਣ ਵਾਲੇ ਵਾਂਟਿਡ ਮੁਲਜ਼ਮ ਤਨਵੀਰ ਸਿੰਘ ਬੇਦੀ ਦੇ ਕਹਿਣ ’ਤੇ ਸਮੱਗਲਿੰਗ ਕਰ ਕੇ ਲਿਆਂਦੇ ਗਏ ਨਸ਼ੇ ਦੀ ਖੇਪ ਨੂੰ ਪੰਜਾਬ ਦੇ ਲੁਧਿਆਣਾ ’ਚ ਲੁਕੋਣਾ ਸੀ, ਜਿਸ ਦੇ ਲਈ ਮੁਲਜ਼ਮ ਨੇ ਗੋਦਾਮ ਅਤੇ ਰਹਿਣ ਲਈ ਮਕਾਨ ਕਿਰਾਏ ’ਤੇ ਲਏ ਸਨ।
ਮੁਲ਼ਜ਼ਮ ਕੁਲਦੀਪ ਸਿੰਘ ਨੇ ਆਪਣੇ ਦੂਜੇ ਸਾਥੀ ਮਲਕੀਤ ਸਿੰਘ ਨਾਲ ਮਿਲ ਕੇ ਇਕ ਹੋਰ ਮੁਲਜ਼ਮ ਸੁਖਬੀਰ ਸਿੰਘ ਉਰਫ ਹੈਪੀ ਨੇ ਦਿੱਲੀ ਤੋਂ ਕਰਨਾਲ, ਕੁਰੂਕਸ਼ੇਤਰ ਦੇ ਰਸਤੇ ਲੁਧਿਆਣਾ ਅਤੇ ਅੰਮ੍ਰਿਤਸਰ ਤੱਕ ਕਈ ਵਾਰ ਨਸ਼ਾ, ਡਰੱਗਜ਼ ਨੂੰ ਸ਼ੁੱਧ ਕਰਨ ਲਈ ਵਰਤੇ ਜਾਣ ਵਾਲੇ ਕੈਮੀਕਲ ਨੂੰ ਪਹੁੰਚਾਉਣ ’ਚ ਮਦਦ ਕੀਤੀ ਸੀ ਅਤੇ ਉਹ ਵਾਹਨਾਂ ਨੂੰ ਚਲਾਉਣ ਅਤੇ ਐਸਕਾਰਟ ਕਰਨ ਦਾ ਕੰਮ ਕਰਦੇ ਸਨ ਅਤੇ ਪੁਲਸ ਤੋਂ ਬਚਣ ਲਈ ਇਕ ਧਾਰਮਿਕ ਅਸਥਾਨ ਦੇ ਨਾਂ ’ਤੇ ਰਜਿਟਰਡ ਬਲੈਰੋ ਦੀ ਵਰਤੋਂ ਕਰਦੇ ਸਨ ਕਿਉਂਕਿ ਮੁਲਜ਼ਮ ਕੁਲਦੀਪ ਸਿੰਘ ਧਾਰਮਿਕ ਅਸਥਾਨ ’ਤੇ ਡਰਾਈਵਰ ਦੀ ਨੌਕਰੀ ਕਰਦਾ ਸੀ। ਇਸ ਨਾਲ ਪੁਲਸ ਦੇ ਸ਼ੱਕ ਤੋਂ ਬਚਣ ਦਾ ਯਤਨ ਕਰਦੇ ਸਨ।
ਇਹ ਵੀ ਪੜ੍ਹੋ- ਨੌਜਵਾਨ ਕੁੜੀ 'ਤੇ ਥਰਡ ਡਿਗਰੀ ਦਾ ਤਸ਼ੱਦਦ, ਗੁਪਤ ਅੰਗ 'ਤੇ ਲਾਇਆ ਕਰੰਟ, ਹੈਰਾਨ ਕਰੇਗਾ ਪੂਰਾ ਮਾਮਲਾ
ਗੌਰ ਹੋਵੇ ਕਿ ਏ. ਟੀ. ਐੱਸ. ਗੁਜਰਾਤ ਦੀ ਟੀਮ ਨੇ 12 ਅਗਸਤ 2018 ਨੂੰ ਇਕ ਮੁਲਜ਼ਮ ਅਬਦੁਲ ਭਾਗਦ ਤੋਂ 5 ਕਿਲੋ ਹੈਰੋਇਨ ਬਰਾਮਦ ਕੀਤੀ ਸੀ, ਜੋ ਉਸ ਨੇ ਪਾਕਿਸਤਾਨ ਤੋਂ ਸਮੱਗਲਿੰਗ ਕਰ ਕੇ ਲਿਆਂਦੀ 10 ਕਿਲੋ ਦੀ ਖੇਪ ’ਚੋਂ ਚੋਰੀ ਕਰ ਕੇ ਆਪਣੇ ਪਿੰਡ ਵਿਚ ਟੋਇਆ ਪੁੱਟ ਕੇ ਲੁਕੋਈ ਹੋਈ ਸੀ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਸਾਰਾ ਮਾਮਲਾ ਸਾਹਮਣੇ ਅਇਆ ਸੀ। ਬਾਅਦ ਵਿਚ ਇਹ ਮਾਮਲਾ ਜਾਂਚ ਲਈ 29 ਜੂਨ 2020 ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਦੇ ਦਿੱਤਾ ਗਿਆ ਸੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਢਾਈ ਸਾਲ ਪਹਿਲਾਂ ਹੋਏ ਕਤਲ ਮਾਮਲੇ ’ਚ ਵੱਡਾ ਖ਼ੁਲਾਸਾ, ਪੁਲਸ ਨੇ ਸਾਹਮਣੇ ਲਿਆਂਦਾ ਪੂਰਾ ਸੱਚ
NEXT STORY