ਲੁਧਿਆਣਾ, (ਮਹੇਸ਼)- ਇਕ ਅੌਰਤ ਨੇ ਆਪਣੇ ਜਾਣਕਾਰਾਂ ’ਤੇ ਹੀ ਉਸ ਨੂੰ ਅਗਵਾ ਕਰ ਕੇ ਗੈਂਗ ਰੇਪ ਕਰਨ ਦਾ ਦੋਸ਼ ਲਾਇਆ ਹੈ। ਉਸ ਨੇ ਇਸ ਸਬੰਧ ਵਿਚ ਟਿੱਬਾ ਥਾਣੇ ’ਚ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ। ਪੁਲਸ ਮਾਮਲੇ ਨੂੰ ਸ਼ੱਕੀ ਮੰਨ ਕੇ ਜਾਂਚ ਕਰ ਰਹੀ ਹੈ। ਥਾਣਾ ਇੰਚਾਰਜ ਮੁਹੰਮਦ ਜ਼ਮੀਲ ਦਾ ਕਹਿਣਾ ਹੈ ਕਿ ਮਾਮਲੇ ਦੀ ਸੱਚਾਈ ਦਾ ਪਤਾ ਲਾਇਆ ਜਾ ਰਿਹਾ ਹੈ। ਅੌਰਤ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।
ਅੌਰਤ ਨੇ ਦੱਸਿਆ ਕਿ ਉਹ ਨਿਊ ਅਸ਼ੋਕ ਨਗਰ ਇਲਾਕੇ ਦੀ ਰਹਿਣ ਵਾਲੀ ਹੈ। 21 ਨਵੰਬਰ ਨੂੰ ਉਹ ਆਪਣੀ ਮਾਤਾ ਦੀ ਦਵਾਈ ਲੈਣ ਲਈ ਬਾਜ਼ਾਰ ਜਾ ਰਹੀ ਸੀ ਤਾਂ ਉਸ ਦੇ ਨੇਡ਼ੇ ਦੇ ਰਿਸ਼ਤੇਦਾਰ ਨੇ ਕੋਈ ਨਸ਼ੇ ਵਾਲੀ ਚੀਜ਼ ਸੁੰਘਾ ਕੇ ਉਸ ਨੂੰ ਗੱਡੀ ਵਿਚ ਅਗਵਾ ਕਰ ਲਿਆ। ਜਦ ਉਸ ਨੂੰ ਹੋਸ਼ ਆਇਆ ਤਾਂ ਉਹ ਇਕ ਅਣਜਾਣ ਜਗ੍ਹਾ ’ਤੇ ਸੀ, ਜਿੱਥੇ ਉਸ ਨਾਲ 3 ਤੋਂ 4 ਲੋਕਾਂ ਨੇ ਗੈਂਗ ਰੇਪ ਕੀਤਾ ਅਤੇ ਉਸ ਨੂੰ ਧਮਕਾਇਆ। ਇਸ ਤੋਂ ਬਾਅਦ ਫਿਰ ਬੇਹੋਸ਼ ਕਰ ਦਿੱਤਾ। ਇਸ ਵਾਰ ਜਦ ਉਸ ਨੂੰ ਹੋਸ਼ ਹੋਇਆ ਤਾਂ ਉਸ ਨੇ ਖੁਦ ਨੂੰ ਦਿੱਲੀ ਦੇ ਇਕ ਇਲਾਕੇ ’ਚ ਪਾਇਆ। ਇਸ ਤੋਂ ਬਾਅਦ ਉਸ ਨੇ ਆਪਣੀ ਮਾਤਾ ਨੂੰ ਫੋਨ ਕੀਤਾ ਅਤੇ ਲਖਨਊ ਦੀ ਬੱਸ ਵਿਚ ਬੈਠ ਗਈ, ਜਿੱਥੇ ਉਸ ਦੇ ਪਰਿਵਾਰ ਵਾਲੇ ਆ ਕੇ ਉਸ ਨੂੰ ਘਰ ਲੈ ਆਏ।
ਅੌਰਤ ਦੀ ਮਾਤਾ ਨੇ ਇਲਾਕਾ ਪੁਲਸ ’ਤੇ ਕਈ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਦੀ ਬੇਟੀ ਦੀ ਹਾਲਤ ਤਰਸਯੋਗ ਹੈ ਪਰ ਪੁਲਸ ਦੋਸ਼ੀਆਂ ਨੂੰ ਬਚਾਉਣ ਵਿਚ ਲੱਗੀ ਹੋਈ ਹੈ। ਉਸ ਨੇ ਦੱਸਿਆ ਕਿ ਦੋਸ਼ੀਆਂ ਨੇ ਕੁੱਝ ਦਿਨ ਪਹਿਲਾਂ ਉਸ ਤੋਂ ਪੈਸੇ ਉਧਾਰ ਮੰਗੇ ਸਨ। ਉਸ ਨੇ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਇਸ ਨੂੰ ਲੈ ਕੇ ਆਪਸ ਵਿਚ ਤਕਰਾਰ ਹੋ ਗਈ। ਇਸੇ ਗੱਲ ਨੂੰ ਲੈ ਕੇ ਦੋਸ਼ੀਆਂ ਨੇ ਉਸ ਦੀ ਬੇਟੀ ਨੂੰ ਅਗਵਾ ਕਰ ਕੇ ਉਸ ਦੀ ਜ਼ਿੰਦਗੀ ਤਬਾਹ ਕਰ ਦਿੱਤੀ।
ਸੀ. ਆਈ. ਏ.-2 ਦੀ ਰੇਡ ਦੌਰਾਨ ਸ਼ਰੇਆਮ ਸੱਟਾ ਲਾਉਂਦੇ ਕਾਬੂ
NEXT STORY