ਪਟਿਆਲਾ (ਵੈੱਬ ਡੈਸਕ, ਪਰਮੀਤ)- ਪਟਿਆਲਾ ਵਿਖੇ ਕੁਝ ਪਿੰਡਾਂ ਦੇ ਲੋਕਾਂ ਵੱਲੋਂ ਬਿਜਲੀ ਦੀ ਸਮੱਸਿਆ ਨੂੰ ਲੈ ਕੇ ਸਰਹਿੰਦ-ਪਟਿਆਲਾ ਰੋਡ ਜਾਮ ਕੀਤਾ ਗਿਆ ਹੈ। ਪਟਿਆਲਾ ਜ਼ਿਲ੍ਹੇ ਦੇ 10 ਪਿੰਡਾਂ ਦੇ ਲੋਕਾਂ ਨੇ 48 ਤੋਂ 50 ਘੰਟੇ ਤੋਂ ਬਿਜਲੀ ਸਪਲਾਈ ਠੱਪ ਹੋਣ ’ਤੇ ਅੱਜ ਫਗਣਮਾਜਰਾ ਵਿਖੇ ਪਟਿਆਲਾ-ਸਰਹਿੰਦ ਰੋਡ ਜਾਮ ਕੀਤੀ। ਦੁਪਹਿਰ ਵੇਲੇ ਤੋਂ ਲੱਗਿਆ ਧਰਨਾ ਸ਼ਾਮ ਤੱਕ ਜਾਰੀ ਸੀ।
ਅਮਰਗੜ੍ਹ, ਨਾਨਕਪੁਰਾ ਸਮੇਤ 10 ਪਿੰਡਾਂ ਦੇ ਕੁਝ ਲੋਕਾਂ ਵੱਲੋਂ ਧਰਨਾ ਦਿੰਦੇ ਹੋਏ ਕਿਹਾ ਗਿਆ ਪਿਛਲੇ 48 ਤੋਂ 50 ਘੰਟੇ ਤੋਂ ਸਾਨੂੰ ਬਿਜਲੀ ਸਪਲਾਈ ਨਹੀਂ ਮਿਲ ਰਹੀ, ਜਿਸ ਕਾਰਨ ਖੇਤਾਂ ਵਿਚ ਕੰਮ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਖੇਤਾਂ ਦੀ ਸਪਲਾਈ ਤਾਂ ਮੁਕੰਮਲ ਠੱਪ ਹੈ ਜਦਕਿ 24 ਘੰਟੇ ਵਾਲੀ ਘਰਾਂ ਦੀ ਸਪਲਾਈ ਵੀ ਸਿਰਫ਼ 2 ਤੋਂ 3 ਘੰਟੇ ਹੀ ਆ ਰਹੀ ਹੈ। ਉਨ੍ਹਾਂ ਕਿਹਾ ਕਿ 24 ਘੰਟਿਆਂ ਵਾਲੀ ਬਿਜਲੀ ਵੀ ਕਦੇ ਦੋ ਘੰਟੇ ਅਤੇ ਕਦੇ 4 ਘੰਟੇ ਹੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੋਈ ਪਬਲਿਕ ਨੂੰ ਪਰੇਸ਼ਾਨ ਕਰਨ ਅਤੇ ਰੋਡ ਜਾਮ ਕਰਨ ਦਾ ਸ਼ੌਂਕ ਨਹੀਂ ਹੈ। ਸਾਡੀ ਇਹੀ ਮੰਗ ਹੈ ਕਿ ਸਾਨੂੰ ਬਿਜਲੀ ਸਹੀ ਤਰੀਕੇ ਨਾਲ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਮੁਲਾਜ਼ਮਾਂ ਦੇ ਕੋਲ ਜਾਂਦੇ ਹਨ ਤਾਂ ਉਨ੍ਹਾਂ ਵੱਲੋਂ ਵੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਅਸੀਂ ਕਈ ਘੰਟਿਆਂ ਤੋਂ ਧਰਨਾ ਲਗਾ ਕੇ ਬੈਠੇ ਹਾਂ ਪਰ ਕਿਸੇ ਵੀ ਅਧਿਕਾਰੀ ਨੇ ਹਾਲੇ ਤੱਕ ਆ ਕੇ ਇਹ ਨਹੀਂ ਪੁੱਛਿਆ ਕਿ ਧਰਨਾ ਕਿਉਂ ਲਗਾਇਆ ਹੈ।
ਇਹ ਵੀ ਪੜ੍ਹੋ- MP ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਤੇ ਸਾਥੀ ਲਵਪ੍ਰੀਤ ਦੀ ਅਦਾਲਤ 'ਚ ਪੇਸ਼ੀ, 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਿਆ
ਉਨ੍ਹਾਂ ਕਿਹਾ ਕਿ ਅਸੀਂ ਤਾਂ ਸਿਰਫ਼ ਇਹੀ ਮੰਗ ਕਰ ਰਹੇ ਹਾਂ ਕਿ ਸਾਨੂੰ ਖੇਤੀ ਲਈ ਅਤੇ 24 ਘੰਟੇ ਵਾਲੀ ਬਿਜਲੀ ਸਪਲਾਈ ਮੁਕੰਮਲ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਅਨਾਜ ਤਾਂ ਹੀ ਮਿਲੇਗਾ ਜੇਕਰ ਖੇਤਾਂ ਵਿਚ ਅਨਾਜ ਤਿਆਰ ਹੋ ਸਕੇਗਾ। ਧਰਨੇ ਵਿਚ ਆਕੜ, ਆਕੜੀ, ਸਿਹਰਾ, ਸਿਹਰੀ, ਮੁਹੰਮਦੀਪੁਰ, ਅਮਰਗੜ੍ਹ, ਨਾਨਕਪੁਰਾ, ਹੱਲੋਤਾਲੀ ਅਤੇ ਜਾਗੋ ਸਮੇਤ 10 ਪਿੰਡਾਂ ਦੇ ਲੋਕ ਸ਼ਾਮਲ ਸਨ।
ਧਰਨਾਕਾਰੀਆਂ ਦਾ ਮੰਗ ਪੱਤਰ ਲੈ ਲਿਆ, ਮਸਲਾ ਹੱਲ ਹੋਵੇਗਾ: ਚੌਂਕੀ ਇੰਚਾਰਜ
ਇਸ ਦੌਰਾਨ ਫੱਗਣਮਾਜਰਾ ਦੇ ਚੌਂਕੀ ਇੰਚਾਰਜ ਬੂਟਾ ਸਿੰਘ ਨੇ ਦੱਸਿਆ ਕਿ ਅਸੀਂ ਧਰਨਾਕਾਰੀਆਂ ਤੋਂ ਮੰਗ ਪੱਤਰ ਲੈ ਲਿਆ ਹੈ। ਮੌਕੇ ’ਤੇ ਸੀਨੀਅਰ ਅਧਿਕਾਰੀ ਪਹੁੰਚ ਚੁੱਕੇ ਹਨ ਅਤੇ ਇਨ੍ਹਾਂ ਦਾ ਮਸਲਾ ਜਲਦ ਹੱਲ ਕਰਵਾਇਆ ਜਾਵੇਗਾ ਅਤੇ ਧਰਨਾ ਚੁਕਾਇਆ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਕਾਰ 'ਚ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਨੌਜਵਾਨ 'ਤੇ ਚਲਾਈਆਂ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹਰਿਆਣਾ ਸਰਕਾਰ ਵੱਲੋਂ ਕਿਸਾਨਾਂ 'ਤੇ ਤਸ਼ੱਦਦ ਢਾਹੁਣ ਵਾਲੇ ਪੁਲਸ ਮੁਲਾਜ਼ਮਾਂ ਦਾ ਸਨਮਾਨ ਕਰਨ 'ਤੇ ਡੱਲੇਵਾਲ ਦਾ ਵੱਡਾ ਬਿਆਨ
NEXT STORY