ਲੁਧਿਆਣਾ, (ਸਹਿਗਲ)- ਪਿਛਲੇ ਕੁੱਝ ਦਿਨਾਂ ਤੋਂ ਡੇਂਗੂ ਨੇ ਸੂਬੇ ਵਿਚ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਦੇ ਵੱਖ-ਵੱਖ ਜ਼ਿਲਿਆਂ ’ਚ 1700 ਦੇ ਕਰੀਬ ਮਰੀਜ਼ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਦੇ ਅਧਿਕਾਰੀ ਪਹਿਲਾਂ ਇਹ ਮੰਨ ਕੇ ਚੱਲ ਰਹੇ ਸਨ ਕਿ ਇਸ ਸਾਲ ਡੇਂਗੂ ਦਾ ਪ੍ਰਕੋਪ ਘੱਟ ਰਹੇਗਾ ਪਰ ਵਾਰ-ਵਾਰ ਹੋਣ ਵਾਲੀ ਬਰਸਾਤ ਨੇ ਸਾਰੇ ਕਿਆਸ ਉਲਟੇ ਕਰ ਕੇ ਰੱਖ ਦਿੱਤੇ। ਲੁਧਿਆਣਾ ’ਚ ਹੁਣ ਤੱਕ 400 ਦੇ ਕਰੀਬ ਡੇਂਗੂ ਦੇ ਮਰੀਜ਼ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਨੇ ਹੁਣ ਤੱਕ 70 ਮਰੀਜ਼ਾਂ ’ਚ ਡੇਂਗੂ ਦੀ ਪੁਸ਼ਟੀ ਕੀਤੀ ਹੈ। ਸਾਰੇ 70 ਮਰੀਜ਼ ਜ਼ਿਲਾ ਲੁਧਿਆਣਾ ਦੇ ਰਹਿਣ ਵਾਲੇ ਹਨ।
ਆਉਣ ਵਾਲੇ ਦਿਨਾਂ ’ਚ ਮਰੀਜ਼ਾਂ ਦੀ ਗਿਣਤੀ ਵਧਣ ਦੇ ਕਿਆਸ ਲਗਾਏ ਜਾ ਰਹੇ ਹਨ। ਜ਼ਿਲਾ ਐਪੀਡਿਮਾਲੋਜਿਸਟ ਡਾ. ਰਮੇਸ਼ ਭਗਤ ਨੇ ਕਿਹਾ ਕਿ ਸਿਹਤ ਵਿਭਾਗ ਨੂੰ ਸਰਵੇ ਦੌਰਾਨ ਕਾਫੀ ਲਾਰਵਾ ਮਿਲ ਰਿਹਾ ਹੈ, ਜਿਸ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਵੀ ਹੇਠ ਲਿਖੀਆਂ ਹਦਾਇਤਾਂ ਦਾ ਪਾਲਾਣ ਕਰਨ ਤਾਂ ਕਿ ਡੇਂਗੂ ਤੋਂ ਬਚਿਆ ਜਾ ਸਕੇ।
lਘਰ ’ਚ ਲੱਗੇ ਕੂਲਰਾਂ ਤੋਂ ਪਾਣੀ ਕੱਢ ਦਿਓ ਜਾਂ ਹਫਤੇ ’ਚ ਇਕ ਦਿਨ ਉਸ ਨੂੰ ਸੁਕਾ ਦੇ ਰੱਖੋ।
lਆਪਣੇ ਘਰਾਂ ਦੀਅਾਂ ਛੱਤਾਂ ’ਤੇ ਜਾਂ ਆਲੇ-ਦੁਆਲੇ ਸਾਫ ਪਾਣੀ ਖਡ਼੍ਹਾ ਨਾ ਰਹਿਣ ਦਿਓ।
lਪੂਰੀ ਬਾਂਹ ਦੇ ਕੱਪਡ਼ੇ ਪਹਿਨੋ।
lਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਦੀ ਵਰਤੋਂ ਕਰੋ।
lਘਰਾਂ ’ਚ ਮੱਛਰਾਂ ਦੇ ਪ੍ਰਤੀਰੋਧਕਾਂ ਦੀ ਵਰਤੋਂ ਕਰੋ।
l ਬੁਖਾਰ ਹੋਣ ’ਤੇ ਪੈਰਾਸੀਟਾਮੋਲ ਲਓ, ਡਿਸਪ੍ਰੀਨ, ਬਰੂਫੀਨ ਨਾ ਲਓ।
ਤੇਜ਼ ਬੁਖਾਰ, ਅੱਖਾਂ ਵਿਚ ਦਰਦ, ਸਿਰ ਦਰਦ, ਪੂਰੇ ਸਰੀਰ ਵਿਚ ਦਰਦ ਹੋਣ ’ਤੇ ਯੋਗ ਡਾਕਟਰ ਦੀ ਸਲਾਹ ਲਓ। ਸਿਵਲ ਸਰਜ਼ਨ ਡਾ. ਪਰਵਿੰਦਰਪਾਲ ਸਿੰਘ ਨੇ ਇਕ ਪੱਤਰਕਾਰ ਸਮਾਗਮ ਵਿਚ ਲੋਕਾਂ ਨੂੰ ਡੇਂਗੂ ਬੁਖਾਰ ਦੇ ਪ੍ਰਕੋਪ ਅਤੇ ਉਸ ਦੇ ਕਾਰਕ ਮੱਛਰਾਂ ਤੋਂ ਆਪਣਾ ਬਚਾਅ ਕਰਨ ਨੂੰ ਕਿਹਾ ਹੈ।
ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਸਰਵੇ ਦੌਰਾਨ 1780 ਘਰਾਂ ’ਚ ਲਾਰਵਾ ਮਿਲਿਆ, ਜਿਸ ਵਿਚ 350 ਵਿਅਕਤੀਆਂ ਦੇ ਚਲਾਨ ਕੀਤੇ ਗਏ ਹਨ।
ਜ਼ਿਆਦਾਤਰ ਪੈਟਰੋਲ ਪੰਪਾਂ ’ਤੇ ਗਾਹਕਾਂ ਨੂੰ ਅਧਿਕਾਰਾਂ ਦੀ ਨਹੀਂ ਦਿੱਤੀ ਜਾਂਦੀ ਜਾਣਕਾਰੀ
NEXT STORY