ਜੈਤੋ,(ਪਰਾਸ਼ਰ)- ਖੇਤੀਬਾੜੀ ਖੇਤਰ ’ਤੇ ਕੋਰੋਨਾ ਮਹਾਮਾਰੀ ਦਾ ਵਧ ਅਸਰ ਨਹੀਂ ਹੋਇਆ ਹੈ। ਦੇਸ਼ ਵਿਚ ਕੋਵਿਡ-19 ਦੇ ਬਾਵਜੂਦ ਇਸ ਸਾਲ ਖਰੀਫ ਫਸਲਾਂ ਦੀ ਬਿਜਾਈ ਖੇਤਰ ਵਿਚ 4.51 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੌਰਾਨ ਪੰਜਾਬ ਵਿਚ ਚਾਲੂ ਖਰੀਫ ਸੀਜਨ ਦੌਰਾਨ ਸੂਬੇ ਦੀਆਂ ਵੱਖ-ਵੱਖ ਮੰਡੀਆਂ ਵਿਚ ਸ਼ਨੀਵਾਰ ਸ਼ਾਮ ਤੱਕ 57.52 ਲੱਖ ਮੀਟ੍ਰਿਕ ਟਨ ਝੋਨੇ ਦੀ ਫਸਲ ਬਾਸਮਤੀ ਸਮੇਤ ਆਮਦ ਹੋਈ ਹੈ। ਇਸ ’ਚੋਂ 55.85 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ। ਜਦਕਿ ਪਿਛਲੇ ਸਾਲ ਇਸ ਸਮੇਂ ਤੱਕ 34.16 ਲੱਖ ਮੀਟ੍ਰਿਕ ਟਨ ਮੰਡੀਆਂ ਵਿਚ ਝੋਨੇ ਦੀ ਆਮਦ ਪਹੁੰਚੀ ਸੀ। ਉਧਰ ਸਰਕਾਰੀ ਸੂਤਰਾਂ ਅਨੁਸਾਰ 16 ਅਕਤੂਬਰ ਤੱਕ ਝੋਨੇ ਦੀ ਖਰੀਦ ਦੇ ਬਣਦੇ 5246.27 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ।
ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਵਿਚ 16 ਅਕਤੂਬਰ 2020 ਤੱਕ ਕੁਲ 47 ਲੱਖ 53 ਹਜ਼ਾਰ 651 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ । ਇਸ ਵਿਚੋਂ 35,42,122 ਮੀਟ੍ਰਿਕ ਟਨ ਝੋਨੇ ਦੀ ਲਿਫਟਿੰਗ ਵੀ ਹੋ ਗਈ ਹੈ।
ਮਾਰਕਫੈੱਡ ਨੇ 12,80,861 ਮੀਟ੍ਰਿਕ ਟਨ, ਪਨਸਪ ਵੱਲੋਂ 9,93,825 ਮੀਟ੍ਰਿਕ ਟਨ, ਪੀ. ਐੱਸ. ਡਬਲਿਊ. ਸੀ. ਵੱਲੋਂ 5,16,700 ਮੀਟ੍ਰਿਕ ਟਨ, ਪਨਗਰੇਨ ਵੱਲੋਂ 18,67,950 ਮੀਟ੍ਰਿਕ ਟਨ ਅਤੇ ਐੱਫ. ਸੀ. ਆਈ. ਵੱਲੋਂ 75395 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਇਸ ਤੋਂ ਇਲਾਵਾ ਮਿਲਰਜ਼ ਵੱਲੋਂ 18860 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ।
ਨਿਵੇਸ਼ ਤੇ ਰੋਜ਼ਗਾਰ ਦੇ ਮੌਕੇ ਵਧਾਉਣ ਲਈ ਪੰਜਾਬ ਮੰਤਰੀ ਮੰਡਲ ਦਾ ਵੱਡਾ ਫ਼ੈਸਲਾ
NEXT STORY