ਜੈਤੋ (ਰਘੂਨੰਦਨ ਪਰਾਸ਼ਰ) : ਬੋਸ਼ੀਆ ਫੈਡਰੇਸ਼ਨ ਆਫ ਇੰਡੀਆ ਦੇ ਚੈਅਰਮੈਨ ਅਸ਼ੋਕ ਬੇਦੀ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮੈਡਲ ਜੇਤੂ ਬੋਸ਼ੀਆ ਖਿਡਾਰੀਆਂ ਦਾ ਸਨਮਾਨ ਸਮਾਰੋਹ ਦਿੱਲੀ ਵਿਖੇ ਕਰਵਾਇਆ ਗਿਆ। ਮੀਡੀਆ ਇੰਚਾਰਜ ਪ੍ਰਮੋਦ ਧੀਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ "ਵਰਲਡ ਬੋਸ਼ੀਆ ਚੈਲੇਂਜਰ 2024 ਇਜ਼ਿਪਟ" ਜੋ ਕਿ ਮਿਤੀ 16 ਜੁਲਾਈ ਤੋਂ 22 ਜੁਲਾਈ 2024 ਤੱਕ ਕਾਇਰੋ (ਇਜ਼ਿਪਟ) ਵਿੱਚ ਹੋਈਆਂ ਸਨ। ਇਸ "ਵਰਲਡ ਬੋਸ਼ੀਆ ਚੈਲੇਂਜਰ 2024 ਇਜ਼ਿਪਟ" ਖੇਡ ਮੁਕਾਬਲੇ ਵਿਚੋਂ ਬੋਸ਼ੀਆ ਖਿਡਾਰੀਆਂ ਫੀਮੇਲ ਵਿੱਚੋਂ ਅੰਜਲੀ ਦੇਵੀ ਹਿਮਾਚਲ ਪ੍ਰਦੇਸ਼ ਨੇ ਗੋਲਡ ਮੈਡਲ, ਮੇਲ ਬੀ.ਸੀ 3 ਕੈਟਾਗਰੀ ਵਿਚੋਂ ਸਚਿਨ ਚਾਮਰੀਆ ਦਿੱਲੀ ਨੇ ਸਿਲਵਰ ਮੈਡਲ, ਫੀਮੇਲ ਬੀ.ਸੀ 1 ਕੈਟਾਗਰੀ ਵਿਚੋਂ ਗਾਈਤਰੀ ਹੁੜੇੜਾ ਨੇ ਸਿਲਵਰ ਮੈਡਲ, ਬੀ.ਸੀ 3 ਫੀਮੇਲ ਕੈਟਾਗਰੀ ਵਿੱਚੋਂ ਸਰਿਤਾ ਦਵਿਵੇਦੀ ਨੇ ਤਾਂਬੇ ਦਾ ਮੈਡਲ ਅਤੇ ਬੀ.ਸੀ 2 ਮੇਲ ਕੈਟਾਗਰੀ ਵਿਚੋਂ ਗੋਬਿੰਦ ਭਾਈ ਨੇ ਤਾਂਬੇ ਦਾ ਮੈਡਲ ਜਿੱਤਿਆ, ਸਚਿਨ ਚਾਮਰੀਆ ਅਤੇ ਸਰਿਤਾ ਦਵਿਵੇਦੀ ਨੇ ਸਾਂਝੇ ਤੌਰ ਤੇ ਤਾਂਬੇ ਦਾ ਮੈਡਲ ਜਿੱਤ ਕੇ ਭਾਰਤ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਰੋਸ਼ਨ ਕੀਤਾ ਹੈ।
ਜਸਪ੍ਰੀਤ ਸਿੰਘ ਧਾਲੀਵਾਲ ਪ੍ਰਧਾਨ ਬੋਸ਼ੀਆ ਇੰਡੀਆ ਅਤੇ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਸਾਡੀ ਬੋਸ਼ੀਆ ਇੰਡੀਆ ਟੀਮ ਨੇ ਮਿਹਨਤ ਕਰਕੇ 2016 ਵਿੱਚ ਇਹ ਖੇਡ ਭਾਰਤ ਵਿੱਚ ਸ਼ੁਰੂ ਕਰਵਾਈ ਸੀ। ਆਪਣੇ ਕੋਲ ਸੀਮਤ ਸਾਧਨ ਹੋਣ ਦੇ ਬਾਵਜੂਦ ਟੀਮ ਨੇ ਪੂਰੀ ਲਗਨ ਨਾਲ ਦਿਨ ਰਾਤ ਮਿਹਨਤ ਕਰਕੇ ਭਾਰਤ ਵਿੱਚ ਇਸ ਖੇਡ ਨੂੰ ਪ੍ਰਫੁੱਲਿਤ ਕੀਤਾ, ਜਿਸ ਦੇ ਸਿੱਟੇ ਵਜੋਂ ਪਹਿਲੀ ਵਾਰ ਬੋਸ਼ੀਆ ਖੇਡ ਦੇ ਖਿਡਾਰੀਆਂ ਨੇ 7 ਅੰਤਰਰਾਸ਼ਟਰੀ ਪੱਧਰ ਦੇ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਪਾਏ ਹਨ। ਇਸ ਕਰਕੇ ਅੱਜ ਮੈਡਲ ਜੇਤੂ ਖਿਡਾਰੀਆਂ ਨੂੰ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਸ਼ਮਿੰਦਰ ਸਿੰਘ ਢਿੱਲੋਂ ਨੂੰ ਸੀਗੀਓ ਕੰਪਲੈਕਸ ਦਿੱਲੀ ਵਿਖੇ ਡਿਪਾਰਟਮੈਂਟ ਆਫ ਇੰਪਾਵਰਮੈਂਟ ਆਫ ਪਰਸਨਜ਼ ਵਿਦ ਡਿਸਅਬਿਲਟੀ ਦੇ ਸੈਕਟਰੀ ਰਜੇਸ਼ ਅਗਰਵਾਲ ਨੇ ਭਾਰਤ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।
ਇਨ੍ਹਾਂ "ਵਰਲਡ ਬੋਸ਼ੀਆ ਚੈਲੇਂਜਰ 2024 ਇਜ਼ਿਪਟ" ਖੇਡਾਂ ਵਿੱਚ ਬੋਸ਼ੀਆ ਇੰਡੀਆ ਦੇ ਖਿਡਾਰੀਆਂ ਦੁਆਰਾ ਮੈਡਲ ਜਿੱਤਣ ਦੀ ਖੁਸ਼ੀ ਵਿੱਚ ਦਵਿੰਦਰ ਸਿੰਘ ਬਰਾੜ, ਗੁਰਪ੍ਰੀਤ ਸਿੰਘ ਧਾਲੀਵਾਲ ਜਗਰੂਪ ਸਿੰਘ ਸੂਬਾ, ਡਾਕਟਰ ਰਮਨਦੀਪ ਸਿੰਘ, ਮਨਪ੍ਰੀਤ ਸੇਖ਼ੋਂ, ਜਸਵਿੰਦਰ ਧਾਲੀਵਾਲ, ਅਮਨਦੀਪ ਗਿੱਲ ਬਰਾੜ, ਜਸਇੰਦਰ ਸਿੰਘ ਢਿੱਲੋ,ਗੁਰਮਨ ਧਾਲੀਵਾਲ ਐਮ.ਡੀ ਮਾਰਕਫੈੱਡ ਬਠਿੰਡਾ, ਲਵੀ ਸ਼ਰਮਾ, ਗੁਰਜੀਤ ਸਿੰਘ, ਯਾਦਵਿੰਦਰ ਕੌਰ, ਰਿਸ਼ੂ ਗਰਗ ਸੀ.ਏ, ਕੁਲਦੀਪ ਸਿੰਘ, ਖੁਸ਼ਦੀਪ ਸਿੰਘ, ਜਸਵੰਤ ਸਿੰਘ ਢਿੱਲੋਂ ਆਦਿ ਨੇ ਸਮੂਹ ਬੋਸ਼ੀਆ ਖ਼ਿਡਾਰੀਆਂ ਨੂੰ ਭਾਰਤ ਲਈ ਮੈਡਲ ਜਿੱਤ ਕੇ ਆਉਣ ਲਈ ਮੁਬਾਰਕਾਂ ਦਿੱਤੀਆਂ।
ਪੰਜਾਬ 'ਚ ਜਨਮ ਅਸ਼ਟਮੀ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ, ਪੁਲਸ ਨੇ ਵਧਾਈ ਗਸ਼ਤ
NEXT STORY