ਪਟਿਆਲਾ (ਬਲਜਿੰਦਰ) : ਪੀ. ਓ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਏ. ਐੱਸ. ਆਈ. ਜਸਪਾਲ ਸਿੰਘ ਦੀ ਅਗਵਾਈ ਹੇਠ 2 ਭਗੌੜਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪਹਿਲੇ ਕੇਸ ’ਚ ਗੁਰਬਚਨ ਸਿੰਘ ਉਰਫ ਬਚਨ ਪੁੱਤਰ ਮੁਕੰਦੀ ਲਾਲ ਵਾਸੀ ਪਿੰਡ ਸੰਧਾਰਸੀ ਤਹਿ ਰਾਜਪੁਰਾ ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਖਿਲਾਫ ਥਾਣਾ ਸ਼ੰਭੂ ਵਿਖੇ ਧੋਖਾਦੇਹੀ ਦਾ ਕੇਸ ਦਰਜ ਹੈ। ਮਾਣਯੋਗ ਅਦਾਲਤ ਨੇ ਗੁਰਬਚਨ ਸਿੰਘ ਨੂੰ 12 ਮਾਰਚ 2025 ਨੂੰ ਪੀ. ਓ. ਕਰਾਰ ਦਿੱਤਾ ਸੀ।
ਦੂਜੇ ਕੇਸ ’ਚ ਮਨਪ੍ਰੀਤ ਕੌਰ ਪਤਨੀ ਰਵਿੰਦਰ ਸਿੰਘ ਉਰਫ ਕਾਂਚਾ ਵਾਸੀ ਜੱਟਾਂ ਵਾਲਾ ਚੌਂਤਰਾ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਖਿਲਾਫ ਥਾਣਾ ਕੋਤਵਾਲੀ ਵਿਖੇ 138 ਐੱਨ. ਆਈ. ਐਕਟ ਤਹਿਤ ਕੇਸ ਦਰਜ ਹੈ। ਅਦਾਲਤ ਨੇ ਮਨਪ੍ਰੀਤ ਕੌਰ ਨੂੰ 10 ਅਪ੍ਰੈਲ 2023 ਨੂੰ ਪੀ. ਓ. ਕਰਾਰ ਦਿੱਤਾ ਸੀ। ਉਕਤ ਭਗੌੜਿਆਂ ਨੂੰ ਗ੍ਰਿਫਤਾਰ ਕਰਨ ’ਚ ਸੁਰੇਸ਼ ਕੁਮਾਰ, ਦਰਸ਼ਨ ਸਿੰਘ, ਬਲਵਿੰਦਰ ਸਿੰਘ, ਕ੍ਰਿਸ਼ਨ ਬੱਬਰ (ਸਾਰੇ ਏ. ਐੱਸ. ਆਈਜ਼) ਅਤੇ ਮਹਿਲਾ ਸਿਪਾਹੀ ਬਾਨੂ ਪ੍ਰਿਆ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।
ਪੈਨਸ਼ਨ ਨੂੰ ਲੈ ਕੇ ਵੱਡਾ ਫ਼ੈਸਲਾ, ਜਾਰੀ ਹੋਇਆ ਸਖ਼ਤ ਹੁਕਮ
NEXT STORY