ਪਟਿਆਲਾ, (ਬਲਜਿੰਦਰ)- ਸ਼ਹਿਰ ਦੇ ਸਫਾਬਾਦੀ ਗੇਟ ਕੋਲ ਅੱਜ ਦੁਪਹਿਰ ਪੁਲਸ ’ਤੇ ਅੱਧਾ ਘੰਟਾ ਇੱਟਾਂ-ਰੋਡ਼ੇ ਵਰ੍ਹੇ। ਇਸ ਵਿਚ 2 ਥਾਣੇਦਾਰਾਂ ਸਮੇਤ 3 ਵਿਅਕਤੀ ਜ਼ਖਮੀ ਹੋ ਗਏ। ਇਕ ਸਰਕਾਰੀ ਗੱਡੀ ਸਮੇਤ 2 ਗੱਡੀਆਂ ਭੰਨੀਆਂ ਗਈਆਂ। ਪੁਲਸ ਨੇ ਇਸ ਮਾਮਲੇ ਵਿਚ ਡੇਢ ਦਰਜਨ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵੱਡੇ ਪੱਧਰ ’ਤੇ ਹੋਏ ਹੰਗਾਮੇ ਤੋਂ ਬਾਅਦ ਪੂਰੇ ਇਲਾਕੇ ਵਿਚ ਦਹਿਸ਼ਤ ਫੈਲ ਗਈ ਹੈ। ਵੱਡੀ ਗਿਣਤੀ ਵਿਚ ਪੁਲਸ ਫੋਰਸ ਪਹੁੰਚ ਗਈ। ਜਿਹਡ਼ੇ ਵਿਅਕਤੀਆਂ ਨੂੰ ਪੁਲਸ ਫਡ਼ਨ ਲਈ ਗਈ ਸੀ, ਉਹ ਪੁਲਸ ਦੇ ਹੱਥ ਨਹੀਂ ਆਏ। ਆਤਮਾ ਰਾਮ ਕੁਮਾਰ ਸਭਾ ਦੇ ਆਸਪਾਸ ਦੇ ਇਲਾਕੇ ਵਿਚ ਕਾਫੀ ਦੇਰ ਤੱਕ ਹੰਗਾਮਾ ਚਲਦਾ ਰਿਹਾ। ਸਾਰੇ ਪਾਸੇ ਟ੍ਰੈਫਿਕ ਰੋਕ ਦਿੱਤੀ ਗਈ। ਜਾਣਕਾਰੀ ਦਿੰਦਿਆਂ ਡੀ. ਐੈੱਸ. ਪੀ. ਸਿਟੀ-1 ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਪਿੰਡ ਬੱਲਾਂ ਦਾ ਰਹਿਣ ਵਾਲਾ ਨਰੇਸ਼ ਕੁਮਾਰ ਮੋਟਰਸਾਈਕਲ ’ਤੇ ਆਤਮਾ ਰਾਮ ਕੁਮਾਰ ਸਭਾ ਕੋਲੋਂ ਪਿੰਡ ਵੱਲ ਜਾ ਰਿਹਾ ਸੀ। ਉਥੇ ਅਜੈ ਅਤੇ ਅਕਾਸ਼ ਨਾਂ ਦੇ ਵਿਅਕਤੀਆਂ ਨੇ ਉਸ ਦਾ ਮੋਟਰਸਾਈਕਲ ਖੋਹ ਲਿਆ। ਜਦੋਂ ਨਰੇਸ਼ ਕੁਮਾਰ ਨੇ ਡਿਊਟੀ ਅਫਸਰ ਏ. ਐੈੱਸ. ਆਈ. ਮਾਲਵਿੰਦਰ ਸਿੰਘ ਨੂੰ ਸ਼ਿਕਾਇਤ ਕੀਤੀ ਤਾਂ ਉਹ ਪੁਲਸ ਪਾਰਟੀ ਸਮੇਤ ਮੌਕੇ ’ਤੇ ਗਏ। ਦੋਵਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਥੇ ਪੁਲਸ ਪਾਰਟੀ ’ਤੇ ਹਮਲਾ ਕਰ ਦਿੱਤਾ। ਪਟਰੋਲਿੰਗ ’ਤੇ ਚੱਲ ਰਹੇ ਥਾਣਾ ਡਵੀਜ਼ਨ ਨੰਬਰ 2 ਦੇ ਏ. ਐੈੱਸ. ਆਈ. ਜੱਗਾ ਸਿੰਘ ਵੀ ਪੁਲਸ ਪਾਰਟੀ ਸਮੇਤ ਪਹੁੰਚ ਗਏ ਹਮਲਾਵਰਾਂ ਨੇ ਉਨ੍ਹਾਂ ’ਤੇ ਇੱਟਾਂ-ਰੋਡ਼ੇ ਵਰ੍ਹਾਏ। ਇਸ ਤੋਂ ਬਾਅਦ ਹੋਰ ਫੋਰਸ ਮੰਗਵਾਈ ਅਤੇ ਹਮਲਾਵਰਾਂ ਨੂੰ ਭਜਾ ਦਿੱਤਾ ਗਿਆ। ਅਜੈ ਅਤੇ ਅਕਾਸ਼ ਵੀ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਡੇਢ ਦਰਜਨ ਵਿਅਕਤੀਆਂ ਖਿਲਾਫ 379-ਬੀ, 332, 323, 353, 186, 427, 148, 149 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਵਿਚ ਅਜੈ, ਅਾਕਾਸ਼, ਸਰਜੂ, ਅਭਿਸ਼ੇਕ ਅਤੇ ਭੀਮਾ ਨਾਲ 10-12 ਵਿਅਕਤੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿਚ ਏ. ਐੈੱਸ. ਆਈ. ਜੱਗਾ ਸਿੰਘ ਥਾਣਾ ਸਬਜ਼ੀ ਮੰਡੀ, ਏ. ਐੈੱਸ. ਆਈ. ਸਤਵੀਰ ਸਿੰਘ ਥਾਣਾ ਲਾਹੌਰੀ ਗੇਟ ਅਤੇ ਨਰੇਸ਼ ਕੁਮਾਰ ਜ਼ਖਮੀ ਹੋ ਗਏ। ਇਕ ਸਰਕਾਰੀ ਬਲੈਰੋ ਗੱਡੀ ਅਤੇ ਏ. ਐੈੱਸ. ਆਈ ਮਾਲਵਿੰਦਰ ਸਿੰਘ ਦੀ ਗੱਡੀ ਵੀ ਨੁਕਸਾਨੀ ਗਈ। ਡੀ. ਐੈੱਸ. ਪੀ. ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਜਿਹਡ਼ੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ, ਉਨ੍ਹਾਂ ਦੀ ਗ੍ਰਿਫਾਤਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਦੇ ਸਫਾਬਾਦੀ ਗੇਟ ਕੋਲ ਦੁਪਹਿਰ ਨੂੰ ਗੁੰਡਾਗਰਦੀ ਦਾ ਨੰਗਾ ਨਾਚ ਅੱਧਾ ਘੰਟਾ ਚੱਲਿਆ। ਸਡ਼ਕ ’ਤੇ ਇੱਟਾਂ-ਰੋਡ਼ੇ ਖਿੱਲਰ ਗਏ। ਹਮਲਾਵਰਾਂ ਵੱਲੋਂ ਪੁਲਸ ਪਾਰਟੀ ’ਤੇ ਹਮਲੇ ਤੋਂ ਬਾਅਦ ਦਹਿਸ਼ਤ ਹੋਰ ਵੀ ਵਧ ਗਈ।
ਹੱਥ-ਪੈਰ ਬੰਨ੍ਹ ਡੰਡੇ ਮਾਰ-ਮਾਰ ਕੇ ਕੀਤਾ ਕਤਲ
NEXT STORY