ਤਪਾ ਮੰਡੀ (ਸ਼ਾਮ, ਗਰਗ)- ਸ੍ਰੀ ਸੰਦੀਪ ਮਲਿਕ ਐੱਸ.ਐੱਸ.ਪੀ ਬਰਨਾਲਾ ਨੇ ਲੋਕ ਸਭਾ ਚੋਣਾਂ ਅਤੇ ਅਮਨ ਕਾਨੂੰਨ ਦੇ ਮੱਦੇਨਜ਼ਰ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ। ਇਸ ਦੌਰਾਨ ਪੁਲਸ ਸਬ-ਡਵੀਜਨ ਤਪਾ ਅਧੀਨ ਪੈਂਦੇ ਪੁਲਸ ਥਾਣਿਆਂ ਦੇ ਮੁੱਖੀਆਂ ਨੇ 218 ਬੋਤਲਾਂ ਠੇਕਾ ਸਰਾਬ, ਇੱਕ ਕਾਰ ਆਈ ਟਵੰਟੀ, 50 ਲੀਟਰ ਲਾਹਣ, 250 ਗਰਾਮ ਅਫੀਮ ਅਤੇ ਜੂਆ ਐਕਟ ਅਧੀਨ 5 ਲੱਖ ਰੁਪਏ ਨਗਦੀ ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
ਇਸ ਮਾਮਲੇ ਦੇ ਸੰਬੰਧੀ ਡੀ.ਐੱਸ.ਪੀ ਤਪਾ ਡਾ.ਮਾਨਵਜੀਤ ਸਿੰਘ ਸਿਧੂ ਨੇ ਦੱਸਿਆ ਕਿ ਤਪਾ ਥਾਣਾ ਦੇ ਐੱਸ.ਐੱਚ.ਓ ਕੁਲਜਿੰਦਰ ਸਿੰਘ ਨੇ 88 ਬੋਤਲਾਂ ਠੇਕਾ ਸ਼ਰਾਬ ਅਤੇ ਅੰਗਰੇਜੀ, ਸ਼ਹਿਣਾ ਥਾਣਾ ਦੇ ਐੱਸ.ਐੱਚ.ਓ. ਜਗਸੀਰ ਸਿੰਘ ਨੇ 50 ਲੀਟਰ ਲਾਹਣ, 250 ਗ੍ਰਾਮ ਅਫੀਮ, ਜੂਆ ਐਕਟ ਅਧੀਨ 5 ਲੱਖ ਰੁਪਏ ਅਤੇ 24 ਬੋਤਲਾ ਠੇਕਾ ਸ਼ਰਾਬ ਬਰਾਮਦ ਕਰਕੇ ਮੁਕੱਦਮਾ ਦਰਜ ਕਰ ਦਿੱਤਾ।
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਉੱਚ ਪੱਧਰ 'ਤੇ ਪੁੱਜੀਆਂ ਸੋਨੇ ਦੀਆਂ ਕੀਮਤਾਂ, ਚਾਂਦੀ ਵੀ ਚਮਕੀ
ਇਸ ਦੌਰਾਨ ਡੀ.ਐੱਸ.ਪੀ ਤਪਾ ਨੇ ਅੱਗੇ ਦੱਸਿਆ ਕਿ ਥਾਣਾ ਰੂੜੇਕੇ ਕਲਾਂ ਦੀ ਥਾਣਾ ਮੁੱਖੀ ਇੰਸ਼ ਰੁਪਿੰਦਰ ਕੌਰ ਨੇ 78 ਬੋਤਲਾਂ ਠੇਕਾ ਸ਼ਰਾਬ ਅਤੇ ਨਜਾਇਜ਼ ਬਰਾਮਦ ਕਰਕੇ ਮੁਕੱਦਮੇ ਦਰਜ ਕੀਤੇ ਗਏ ਹਨ। ਥਾਣਾ ਮੁੱਖੀ ਭਦੋੜ ਇੰਸ.ਸ਼ੇਰਵਿੰਦਰ ਸਿੰਘ ਵੱਲੋਂ 24 ਬੋਤਲਾਂ ਠੇਕਾ ਸ਼ਰਾਬ ਅਤੇ ਇੱਕ ਆਈ ਟਵੰਟੀ ਕਾਰ ਬਰਾਮਦ ਕਰਕੇ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮੇ ਦਰਜ ਕੀਤੇ ਗਏ ਹਨ।
ਇਹ ਵੀ ਪੜ੍ਹੋ - Bank Holiday : ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਅਪ੍ਰੈਲ 'ਚ 14 ਦਿਨ ਬੰਦ ਰਹਿਣਗੇ ਬੈਂਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੋ ਦਿਨ ਦੀ ਬਾਰਿਸ਼ ਅਤੇ ਹਨੇਰੀ ਨੇ ਕਿਸਾਨਾਂ ਦੇ ਸੂਤੇ ਸਾਹ
NEXT STORY