ਬਾਲਿਆਂਵਾਲੀ (ਸ਼ੇਖਰ) : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪਿੰਡ ਭੂੰਦੜ ਦੀ ਇਕਾਈ ਵੱਲੋਂ ਥਾਣਾ ਬਾਲਿਆਂਵਾਲੀ ਦੇ ਇਕ ਏ.ਐੱਸ.ਆਈ. ਤੇ ਨਾਲ ਆਏ ਦੋ ਮੁਲਾਜ਼ਮਾਂ ਦਾ ਘਿਰਾਓ ਕਰ ਲਿਆ ਗਿਆ। ਉਕਤ ਜਾਣਕਾਰੀ ਦਿੰਦਿਆਂ ਭਾਕਿਯੂ ਦੇ ਸੀਨੀਅਰ ਆਗੂ ਗੁਰਵਿੰਦਰਦੀਪ ਸਿੰਘ ਮੰਡੀ ਕਲਾਂ ਨੇ ਕਿਹਾ ਕਿ ਉਕਤ ਪੁਲਸ ਮੁਲਾਜ਼ਮ ਕਿਸਾਨ ਗੋਰਾ ਸਿੰਘ ਦੇ ਖੇਤ ’ਚ ਪਰਾਲੀ ਨੂੰ ਅੱਗ ਲਾਉਣ ਦੇ ਸਬੰਧ ’ਚ ਪਰਚਾ ਦਰਜ ਕਰਨ ਆਏ ਸਨ ਅਤੇ ਜਦੋਂ ਇਸ ਗੱਲ ਦਾ ਪਤਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਨੂੰ ਲੱਗਿਆ ਤਾਂ ਪਿੰਡ ਇਕਾਈ ਦੇ ਸਾਰੇ ਵਰਕਰਾਂ ’ਚ ਗੱਲਬਾਤ ਕਰ ਕੇ ਆਏ ਹੋਏ ਪੁਲਸ ਮੁਲਾਜ਼ਮਾਂ ਦਾ ਖੇਤ ’ਚ ਹੀ ਘਿਰਾਓ ਕੀਤਾ ਗਿਆ।
ਪਿੰਡ ਇਕਾਈ ਦੇ ਆਗੂ ਮੀਤ ਸਿੰਘ ਨੇ ਜਦੋਂ ਅੱਗੇ ਬਲਾਕ ’ਚ ਗੱਲ ਕੀਤੀ ਤਾਂ ਵੱਖ-ਵੱਖ ਪਿੰਡਾਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਵਰਕਰ ਪਹੁੰਚਣ ਲੱਗੇ ਤੇ ਖੇਤ ’ਚ ਸਟੇਜ ਦੀ ਕਾਰਵਾਈ ਚਲਾਈ ਗਈ ਤੇ ਘਿਰਾਓ ਲਗਾਤਾਰ ਜਾਰੀ ਰਿਹਾ। ਆਗੂਆਂ ਨੇ ਕਿਹਾ ਕਿ ਜਦੋਂ ਇਸ ਪਰਚੇ ਦੇ ਸਬੰਧ ’ਚ ਪ੍ਰਸ਼ਾਸਨ ਨਾਲ ਗੱਲ ਕੀਤੀ ਤਾਂ ਪ੍ਰਸ਼ਾਸਨ ਇਹ ਗੱਲ ਕਹਿ ਕੇ ਟਾਲ-ਮਟੋਲ ਕਰ ਰਿਹਾ ਸੀ ਕਿ ਸਾਨੂੰ 112 ਨੰਬਰ ਤੋਂ ਕਾਲ ਆਈ, ਜਿਸ ਦੇ ਸਬੰਧ ’ਚ ਇਹ ਰੇਡ ਕੀਤੀ ਗਈ।
ਇਹ ਵੀ ਪੜ੍ਹੋ- ਘਰ 'ਚ ਚੱਲ ਰਹੀਆਂ ਸੀ ਭੈਣ ਦੇ ਵਿਆਹ ਦੀਆਂ ਤਿਆਰੀਆਂ, ਨਿਊਜ਼ੀਲੈਂਡ ਤੋਂ ਆਈ ਭਰਾ ਦੀ ਮੌਤ ਦੀ ਖ਼ਬਰ
ਜਥੇਬੰਦੀ ਦੇ ਸਰਗਰਮ ਆਗੂ ਦੀਪੂ ਮੰਡੀ ਕਲਾਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਕਿਸੇ ਵੀ ਤਰ੍ਹਾਂ ਦਾ ਪਰਾਲੀ ਸਾੜਨ ਪਰਚਾ ਦਰਜ ਨਹੀਂ ਹੋਣ ਦਿੱਤਾ ਜਾਵੇਗਾ। ਲਖਬੀਰ ਸਿੰਘ ਨੇ ਕਿਹਾ ਕਿ ਇਹ ਕੇਵਲ ਭੂੰਦੜ ਦਾ ਹੀ ਮੁੱਦਾ ਨਹੀਂ ਇਹ ਸਾਰੇ ਪੰਜਾਬ ਦਾ ਹੀ ਮੁੱਦਾ ਹੈ। ਜਿੰਨਾ ਸਮਾਂ ਸਰਕਾਰ ਪੁਖਤਾ ਪ੍ਰਬੰਧ ਨਹੀਂ ਕਰ ਲੈਂਦੀ ਓਨਾ ਸਮਾਂ ਕਿਸਾਨ ਕੋਲ ਸਿਵਾਏ ਅੱਗ ਲਾਉਣ ਤੋਂ ਕੁਝ ਵੀ ਹੱਲ ਨਹੀਂ। ਉਪਰੰਤ ਪੁਲਸ ਪ੍ਰਸ਼ਾਸਨ ਵੱਲੋਂ ਅਤੇ ਪਟਵਾਰੀ ਵੱਲੋਂ ਕੀਤੇ ਹੋਏ ਘਿਰਾਓ ’ਚ ਆ ਕੇ ਇਹ ਵਿਸ਼ਵਾਸ ਦਵਾਇਆ ਗਿਆ ਕਿ ਜੋ ਅੱਜ ਪਿੰਡ ਭੂੰਦੜ ’ਚ ਕਿਸਾਨ ’ਤੇ ਪਰਾਲੀ ਸਾੜਨ ਦੇ ਪਰਚੇ ਸਬੰਧੀ ਜੋ ਵੀ ਰੇਡ ਕੀਤੀ ਗਈ, ਉਸ ਉੱਪਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਵਿਸ਼ਵਾਸ ਤੋਂ ਬਾਅਦ ਕੀਤੇ ਗਏ ਘਿਰਾਓ ਨੂੰ ਸਮਾਪਤ ਕਰ ਦਿੱਤਾ ਗਿਆ।
ਜਦ ਇਸ ਸਬੰਧੀ ਥਾਣਾ ਬਾਲਿਆਂਵਾਲੀ ਦੇ ਮੁਖੀ ਇੰਸਪੈਕਟਰ ਸਰਬਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਨੂੰ 112 ਨੰਬਰ ਤੋਂ ਅੱਗ ਲੱਗਣ ਸਬੰਧੀ ਕਾਲ ਆਈ ਸੀ ਅਤੇ ਪੁਲਸ ਮੁਲਾਜ਼ਮ ਸਿਰਫ ਮੌਕਾ ਵੇਖਣ ਗਏ ਸਨ ਕਿ ਅੱਗ ਲੱਗਣ ਨਾਲ ਕਿਸੇ ਕਿਸਮ ਦਾ ਘਰਾਂ ਨੂੰ ਨੁਕਸਾਨ ਤਾਂ ਨਹੀਂ ਹੋ ਰਿਹਾ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਹਸਪਤਾਲ ਦੀ ਇਕ ਹੋਰ ਵੱਡੀ ਲਾਪ੍ਰਵਾਹੀ, ਇਲਾਜ ਲਈ 4 ਘੰਟੇ ਤੜਫਦਾ ਰਿਹਾ ਮਰੀਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿਯਮਾਂ ਦੀ ਉਲੰਘਣਾ ਕਰ ਧੜੱਲੇ ਨਾਲ ਸਟਾਕ ਕੀਤੇ ਪਟਾਕੇ, ਛਾਪੇਮਾਰੀ 'ਚ ਹੋ ਸਕਦੈ ਪਰਦਾਫਾਸ਼
NEXT STORY