ਬੁਢਲਾਡਾ (ਬਾਂਸਲ) ਪੰਜਾਬ ਅੰਦਰ ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੀਆਂ ਭਾਰੀ ਬਰਸਾਤਾਂ ਤੇ ਆਏ ਭਿਆਨਕ ਹੜ੍ਹਾਂ ਕਾਰਨ ਰਾਜ ਭਰ ਅੰਦਰ ਵੱਡੀ ਪੱਧਰ ਤੇ ਕਿਸਾਨਾਂ ਦੀਆਂ ਫਸਲਾਂ ਅਤੇ ਗਰੀਬ ਵਰਗ ਦੇ ਮਜ਼ਦੂਰ ਪਰਿਵਾਰਾਂ ਦੇ ਮਕਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ, ਜਿਸ ਦੇ ਚਲਦਿਆਂ ਸ਼ਹਿਰ ਦੇ ਵਾਰਡ ਨੰ. 3 ਚ ਮੁਲਤਾਨੀ ਗੁਰਦੁਆਰਾ ਸਾਹਿਬ ਨਜਦੀਕ ਸਤਨਾਮ ਸਿੰਘ ਪੁੱਤਰ ਅਜੀਤ ਸਿੰਘ ਦਾ ਘਰ ਦੀਆਂ ਛੱਤਾਂ ਢਹਿ ਡਿੱਗ ਪਈਆਂ ਅਤੇ ਘਰ ਵਿੱਚ ਪਿਆ ਘਰੈਲੂ ਸਮਾਨ ਦਾ ਕਾਫੀ ਨੁਕਸਾਨ ਹੋਇਆ ਹੈ। ਜਾਣਕਾਰੀ ਦਿੰਦਿਆ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਪੀੜਤ ਪੀੜ੍ਹਤ ਸਤਨਾਮ ਸਿੰਘ ਮਧਿਅਮ ਵਰਗ ਨਾਲ ਸੰਬੰਧਤ ਹੈ ਅਤੇ ਮਿਹਨਤ ਕਰਕੇ ਆਪਣਾ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ, ਜਿਸ ਦੇ ਮਕਾਨ ਦੇ ਢਹਿ ਜਾਣ ਕਾਰਨ ਪਰਿਵਾਰ ਦਾ ਕਾਫੀ ਵਿੱਤੀ ਨੁਕਸਾਨ ਹੋ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਪਰਿਵਾਰਾਂ ਨੂੰ ਆਪਣਾ ਮਕਾਨ ਬਣਾਉਣ ਲਈ ਵਿੱਤੀ ਮੱਦਦ ਦਿੱਤੀ ਜਾਵੇ।
ਭੁਪਿੰਦਰ ਸਿੰਘ ਜੰਡਪੁਰੀ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਦਰਜਾ-4 ਯੂਨੀਅਨ ਦੇ ਬਣੇ ਪ੍ਰਧਾਨ
NEXT STORY