ਗੁਰੂਹਰਸਹਾਏ (ਧਰਮਪਾਲ) - ਹਲਕਾ ਗੁਰੂਹਰਸਹਾਏ ਤੋਂ ਕਾਂਗਰਸੀ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਆਪਣੀ ਚੋਣ ਮੁਹਿੰਮ ਨੂੰ ਭਖਾਉਂਦੇ ਹੋਏ ਪਿੰਡ ਤਰਿੱਡਾ, ਗੁੱਦੜਢੰਡੀ, ਲਾਲਚੀਆਂ, ਅਹਿਮਦ ਢੰਡੀ, ਵਾਦੀਆਂ, ਸਵਾਈ ਕੇ, ਲੋਧਰਾਂ, ਮਲਸੀਆਂ, ਸੈਦੇ ਕੇ ਨੋਲ, ਚਪਾਤੀ, ਅਵਾਣ, ਚੱਕ ਕੰਧੇਸ਼ਾਹ ਆਦਿ ਪਿੰਡਾਂ 'ਚ ਲੋਕਾਂ ਨੂੰ ਸੰਬੋਧਨ ਕਰਦਿਆਂ ਆ ਰਹੀ 4 ਫ਼ਰਵਰੀ ਨੂੰ ਇਕ-ਇਕ ਵੋਟ ਪੰਜੇ ਦੇ ਨਿਸ਼ਾਨ 'ਤੇ ਪਾਉਣ ਦੀ ਅਪੀਲ ਕੀਤੀ। ਇਨ੍ਹਾਂ ਪਿੰਡਾਂ ਦੇ ਦੌਰੇ ਦੌਰਾਨ ਲੋਕਾਂ ਨੇ ਰਾਣਾ ਸੋਢੀ ਦਾ ਭਰਵਾਂ ਸਵਾਗਤ ਕਰਦਿਆਂ ਉਨ੍ਹਾਂ ਨੂੰ ਵੱਡਾ ਸਮਰਥਨ ਦਿੱਤਾ। ਰਾਣਾ ਸੋਢੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਪਿੰਡ ਅਹਿਮਦ ਢੰਡੀ ਤੋਂ ਕੱਟੜ ਅਕਾਲੀ ਪਰਿਵਾਰਾਂ ਨੇ ਕਾਂਗਰਸ 'ਚ ਸ਼ਮੂਲੀਅਤ ਕਰ ਲਈ, ਜਿਸ 'ਚ ਓਂਕਾਰ ਸਿੰਘ, ਅੰਮ੍ਰਿਤਪਾਲ ਸਿੰਘ, ਬਲਵਿੰਦਰ ਸਿੰਘ, ਪ੍ਰਗਟ ਸਿੰਘ, ਬੋਹੜ ਸਿੰਘ, ਲਵਪ੍ਰੀਤ ਸਿੰਘ, ਬਲਵੀਰ ਸਿੰਘ ਤੇ ਕੁਲਵੰਤ ਸਿੰਘ ਨੇ ਆਪਣੇ ਪਰਿਵਾਰਾਂ ਸਮੇਤ ਰਾਣਾ ਸੋਢੀ ਦੀ ਅਗਵਾਈ ਕਬੂਲੀ। ਇਸ ਮੌਕੇ ਗੁਰਦੀਪ ਸਿੰਘ ਢਿੱਲੋਂ, ਰਵੀ ਦੱਤ ਚਾਵਲਾ, ਨਸੀਬ ਸਿੰਘ ਸੰਧੂ, ਗੁਰਮੇਜ ਸਿੰਘ ਸਾਬਕਾ ਸਰਪੰਚ, ਗੁਰਜੰਟ ਹਾਮਦ, ਲੱਖਾ ਹਾਮਦ, ਪ੍ਰੀਤਮ ਸਿੰਘ ਬੇਦੀ, ਬਾਜ ਸਿੰਘ ਲਾਲਚੀਆਂ, ਡਾ. ਨਿਸ਼ਾਨ ਸਿੰਘ ਚੱਕ ਸੋਮੀਆਂ, ਗੋਰਾ ਸਿੱਧੂ, ਮੇਜਰ ਲਾਲਚੀਆਂ, ਸਵਰਨ ਸਿੰਘ ਸਿੱਧੂ ਬੁੱਢੇਸ਼ਾਹ, ਡਾ. ਗੁਰਚਰਨ ਸਿੰਘ ਆਦਿ ਸਮੇਤ ਕਾਂਗਰਸ ਆਗੂ ਤੇ ਵਰਕਰ ਵੱਡੀ ਗਿਣਤੀ 'ਚ ਹਾਜ਼ਰ ਸਨ।
ਕੇਂਦਰੀ ਗ੍ਰਹਿ ਮੰਤਰੀ ਦੀ ਰੈਲੀ ਵਿੱਚ ਅਕਾਲੀ ਆਗੂਆਂ ਨੇ ਸ਼ਰਾਬ ਕਾਰੋਬਾਰੀ ਡੋਡਾ ਨੂੰ ਬੇਕਸੂਰ ਦੱਸਿਆ
NEXT STORY