ਮੋਗਾ, (ਸੰਦੀਪ)- ਜ਼ਿਲਾ ਤੇ ਵਧੀਕ ਸੈਸ਼ਨ ਜੱਜ ਮੈਡਮ ਲਖਵਿੰਦਰ ਕੌਰ ਦੁੱਗਲ ਦੀ ਅਦਾਲਤ ਨੇ ਵਿਦਿਆਰਥਣ ਨੂੰ ਵਰਗਲਾ ਕੇ ਲਿਜਾਣ ਤੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ’ਚ ਨਾਮਜ਼ਦ ਕੀਤੇ ਗਏ 2 ਭਰਾਵਾਂ ਨੂੰ 20-20 ਸਾਲ ਦੀ ਕੈਦ ਤੇ 38-38 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਮਾਣਯੋਗ ਅਦਾਲਤ ਵੱਲੋਂ ਜੁਰਮਾਨਾ ਨਾ ਭਰਨ ਦੀ ਸੂਰਤ ’ਚ ਦੋਸ਼ੀਆਂ ਨੂੰ 1-1 ਸਾਲ ਦੀ ਵਾਧੂ ਸਜ਼ਾ ਵੀ ਕੱਟਣ ਦਾ ਹੁਕਮ ਸੁਣਾਇਆ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਸਮਾਲਸਰ ਪੁਲਸ ਨੂੰ 24 ਅਗਸਤ, 2017 ਨੂੰ ਦਿੱਤੀ ਗਈ ਸ਼ਿਕਾਇਤ ’ਚ ਪੀਡ਼ਤਾ ਦੇ ਪਿਤਾ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਬੇਟੀ ਟਿਊਸ਼ਨ ਪਡ਼੍ਹਨ ਲਈ ਰੋਜ਼ਾਨਾ ਬੱਸ ’ਚ ਨੇਡ਼ਲੇ ਪਿੰਡ ਜਾਂਦੀ ਹੈ। 20 ਅਗਸਤ, 2017 ਨੂੰ ਰੋਜ਼ਾਨਾ ਦੀ ਤਰ੍ਹਾਂ ਉਹ ਬੱਸ ਸਟੈਂਡ ’ਤੇ ਖਡ਼੍ਹੀ ਸੀ ਪਰ ਬੱਸ ਨਾ ਮਿਲਣ ਕਾਰਨ ਉਹ ਕਾਫੀ ਦੇਰ ਤੋਂ ਬੱਸ ਦਾ ਇੰਤਜ਼ਾਰ ਕਰ ਰਹੀ ਸੀ। ਇਸ ਦੌਰਾਨ ਪਿੰਡ ਦੇ ਹੀ ਕੁਲਵਿੰਦਰ ਸਿੰਘ ਨਾਮਕ ਨੌਜਵਾਨ ਵੱਲੋਂ ਉਸ ਦੀ ਬੇਟੀ ਨੂੰ ਬੱਸਾਂ ਦੇ ਹਡ਼ਤਾਲ ਦੀ ਗੱਲ ਦੱਸਦੇ ਹੋਏ ਉਸ ਨੂੰ ਟਿਊਸ਼ਨ ਵਾਲੇ ਸਥਾਨ ’ਤੇ ਛੱਡਣ ਦਾ ਕਹਿ ਕੇ ਮੋਟਰਸਾਈਕਲ ’ਤੇ ਬਿਠਾ ਲਿਆ ਅਤੇ ਆਪਣੇ ਘਰ ਲੈ ਗਿਆ। ਉਥੇ ਹੀ ਉਸ ਦਾ ਦੂਸਰਾ ਭਰਾ ਬਲਵਿੰਦਰ ਸਿੰਘ ਵੀ ਪਹੁੰਚ ਗਿਆ। ਦੋਵਾਂ ਭਰਾਵਾਂ ਵੱਲੋਂ ਉਸ ਦੀ ਬੇਟੀ ਨਾਲ ਜਬਰ-ਜ਼ਨਾਹ ਕੀਤਾ ਗਿਆ, ਜਿਸ ਬਾਰੇ ਉਨ੍ਹਾਂ ਦੀ ਬੇਟੀ ਨੇ ਮੈਨੂੰ ਦੱਸਿਆ ਸੀ, ਜਿਸ ’ਤੇ ਥਾਣਾ ਸਮਾਲਸਰ ਪੁਲਸ ਵੱਲੋਂ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ’ਚ ਮਾਣਯੋਗ ਅਦਾਲਤ ਵੱਲੋਂ ਸਬੂਤਾਂ ਅਤੇ ਗਵਾਹਾਂ ਦੇ ਅਾਧਾਰ ’ਤੇ ਦੋਵਾਂ ਭਰਾਵਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਆਪਣਾ ਫੈਸਲਾ ਸੁਣਾਇਆ ਗਿਆ।
ਰੇਲਗੱਡੀ ਨਾਲੋਂ ਵੱਖ ਹੋਇਆ ਡੀਜ਼ਲ ਇੰਜਣ, ਹਜ਼ਾਰਾਂ ਯਾਤਰੀ ਵਾਲ-ਵਾਲ ਬਚੇ
NEXT STORY